ਦਿੱਲੀ ਸ਼ਰਾਬ ਨੀਤੀ ਕੇਸ ਵਿਚ ਗ੍ਰਿਫਤਾਰ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦੋ ਦਿਨ ਲਈ ਸੀਬੀਆਈ ਰਿਮਾਂਡ ਲਈ ਭੇਜ ਦਿੱਤਾ ਗਿਆ ਹੈ। ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਫੈਸਲਾ 10 ਮਾਰਚ ਨੂੰ ਆਏਗਾ। ਅੱਜ ਰਾਊਜ ਐਵੇਨਿਊ ਕੋਰਟ ਵਿਚ ਸਿਸੋਦੀਆ ਦੀ ਪੇਸ਼ੀ ਹੋਈ। ਇਸ ਦੌਰਾਨ ਸੀਬੀਆਈ ਨੇ ਉਸ ਦੀ 3 ਦਿਨ ਦੀ ਕਸਟੱਡੀ ਹੋਰ ਮੰਗੀ ਸੀ।
26 ਫਰਵਰੀ ਨੂੰ ਗ੍ਰਿਫਤਾਰੀ ਦੇ ਬਾਅਦ 27 ਫਰਵਰੀ ਨੂੰ ਕੋਰਟ ਨੇ ਸਿਸੋਦੀਆ ਨੂੰ 5 ਦਿਨ ਦੀ ਕਸਟੱਡੀ ਵਿਚ ਭੇਜਿਆ ਸੀ, ਜੋ ਅੱਜ ਪੂਰੀ ਹੋ ਗਈ ਹੈ। ਕੋਰਟ ਵਿਚ ਪੇਸ਼ੀ ਤੋਂ ਪਹਿਲਾਂ ਸੀਬੀਆਈ ਮੁੱਖ ਦਫਤਰ ਦੇ ਬਾਹਰ ਪੁਲਿਸ, ਰੈਪਿਡ ਐਕਸ਼ਨ ਫੋਰਸ ਤੇ ਸੀਆਰਪੀਐੱਫ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ‘ਚ CBI ਦੀ ਕਾਰਵਾਈ ਦੇ ਬਾਅਦ ਆਬਕਾਰੀ ਨੀਤੀ ‘ਚ ਬਦਲਾਅ ਕਰਨ ਦੀ ਤਿਆਰੀ ‘ਚ ਮਾਨ ਸਰਕਾਰ
ਸਿਸੋਦੀਆ ਨੇ ਹੇਠਲੀ ਅਦਾਲਤ ਵਿਚ ਜਮਾਨਤ ਪਟੀਸ਼ਨ ਦਾਖਲ ਕੀਤੀ ਸੀ। ਇਸ ਪਟੀਸ਼ਨ ਵਿਚ ਉਨ੍ਹਾਂ ਨੇ ਲਿਖਿਆ ਕਿ ਸੀਬੀਆਈ ਦੀ ਪੁੱਛਗਿਛ ਵਿਚ ਉਨ੍ਹਾਂ ਨੇ ਸਹਿਯੋਗ ਕੀਤਾ ਹੈ। ਜਦੋਂ ਵੀ ਉਨ੍ਹਾਂ ਨੂੰ ਬੁਲਾਇਆ ਗਿਆ ਉਹ ਆਏ ਹਨ। ਉਨ੍ਹਾਂ ਦਲੀਲੀ ਦਿੱਤੀ ਕਿ ਉਨ੍ਹਾਂ ਨੂੰ ਕਸਟੱਡੀ ਵਿਚ ਰੱਖਣ ਦੇ ਪਿਛੇ ਅਜੇ ਕੋਈ ਵਾਜ੍ਹਬ ਕਾਰਨ ਨਹੀਂ ਹੈ ਕਿਉਂਕਿ ਸਾਰੀ ਰਿਕਵਰੀ ਤਾਂ ਸੀਬੀਆਈ ਕਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: