ਨਵੀਂ ਦਿੱਲੀ : ਮੰਤਰੀਆਂ ਦੇ ਸਮੂਹ (GOM) ਵੱਲੋਂ ਗੁਟਖਾ-ਪਾਨ ‘ਤੇ 38 ਫੀਸਦੀ ਦਾ ‘ਵਿਸ਼ੇਸ਼ ਟੈਕਸ ਆਧਾਰਿਤ ਡਿਊਟੀ’ ਲਗਾਉਣ ਦਾ ਪ੍ਰਸਤਾਵ ਜਾਰੀ ਕਰ ਦਿੱਤਾ ਗਿਆ ਹੈ। ਜੇਕਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਸਰਕਾਰ ਨੂੰ ਗੁਟਕੇ ਅਤੇ ਪਾਨ ਮਸਾਲਾ ਦੀ ਵਿਕਰੀ ਤੋਂ ਜ਼ਿਆਦਾ ਮਾਲੀਆ ਮਿਲ ਸਕਦਾ ਹੈ। ਜਾਣਕਾਰੀ ਅਨੁਸਾਰ ਇਹ ਟੈਕਸ ਇਨ੍ਹਾਂ ਗੁਟਖਾ-ਪਾਨ ਵਸਤੂਆਂ ਦੀ ਪ੍ਰਚੂਨ ਕੀਮਤ ਨਾਲ ਜੋੜਿਆ ਜਾਵੇਗਾ।
ਦੱਸ ਦੇਈਏ ਕਿ ਮੌਜੂਦਾ ਸਮੇਂ ‘ਚ ਇਨ੍ਹਾਂ ਗੁਟਖਾ-ਪਾਨ ਵਰਗੀਆਂ ਵਸਤੂਆਂ ‘ਤੇ 28 ਫੀਸਦੀ GST ਲਗਾਇਆ ਜਾਂਦਾ ਹੈ। ਇਸਦੇ ਨਾਲ ਹੀ ਇਨ੍ਹਾਂ ਦੀ ਕੀਮਤ ਦੇ ਹਿਸਾਬ ਨਾਲ ਮੁਆਵਜ਼ਾ ਚਾਰਜ ਵੀ ਲਗਾਇਆ ਜਾਂਦਾ ਹੈ। ਟੈਕਸ ਚੋਰੀ ਕਰਨ ਵਾਲੀਆਂ ਇਨ੍ਹਾਂ ਵਸਤੂਆਂ ‘ਤੇ ਸਮਰੱਥਾ ਅਧਾਰਤ ਟੈਕਸ ਲਗਾਉਣ ‘ਤੇ ਵਿਚਾਰ ਕਰਨ ਲਈ ਵਸਤੂਆਂ ਅਤੇ ਸੇਵਾਵਾਂ ਟੈਕਸ (GST) ਕੌਂਸਲ ਵੱਲੋਂ ਮੰਤਰੀਆਂ ਦੇ ਇੱਕ ਸਮੂਹ ਨੂੰ ਕਿਹਾ ਗਿਆ ਸੀ। ਇਸ ਤੋਂ ਬਾਅਦ ਹੀ ਉੜੀਸਾ ਦੇ ਵਿੱਤ ਮੰਤਰੀ ਨਿਰੰਜਨ ਪੁਜਾਰੀ ਦੀ ਅਗਵਾਈ ਵਾਲੀ ਮੰਤਰੀਆਂ ਦੀ ਕਮੇਟੀ ਵੱਲੋਂ ਆਪਣੀ ਰਿਪੋਰਟ ਸੌਂਪ ਕੇ 38 ਫੀਸਦੀ ਟੈਕਸ ਲਗਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ:ਦਿੱਲੀ ‘ਚ ਟੀਚਰ ਬਣੀ ਹੈਵਾਨ, 5ਵੀਂ ਦੇ ਬੱਚੇ ਨੂੰ ਪਹਿਲਾਂ ਮਾਰਿਆ ਫਿਰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟਿਆ
ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਮੇਟੀ ਵੱਲੋਂ ਪੇਸ਼ ਕੀਤੀ ਗਈ ਇਸ ਰਿਪੋਰਟ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਨਾਲ ਗੁਟਖਾ-ਪਾਨ ਮਸਾਲਾ ਵਰਗੀਆਂ ਵਸਤੂਆਂ ‘ਤੇ ਹੋ ਰਹੀ ਟੈਕਸ ਚੋਰੀ ਨੂੰ ਰੋਕਣ ‘ਚ ਬਹੁਤ ਮਦਦ ਮਿਲੇਗੀ। ਇਸ ਵਿਸ਼ੇਸ਼ ਟੈਕਸ ਨਾਲ ਪ੍ਰਚੂਨ ਵਪਾਰੀ ਅਤੇ ਸਪਲਾਇਰ ਪੱਧਰ ‘ਤੇ ਟੈਕਸ ਚੋਰੀ ਨੂੰ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਮਾਲੀਆ ਵੀ ਵੱਧ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: