ਅਮਰੀਕਾ ਦੇ ਮਿਸੀਸਿਪੀ ਅਤੇ ਅਲਾਬਾਮਾ ਵਿੱਚ ਭਿਆਨਕ ਤੂਫਾਨ ਨੇ ਤਬਾਹੀ ਮਚਾਈ। ਤੂਫਾਨ ਤੋਂ ਬਾਅਦ ਮਿਸੀਸਿਪੀ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ‘ਚ ਤਬਾਹੀ ਦਾ ਨਜ਼ਾਰਾ ਸਾਫ ਦੇਖਿਆ ਜਾ ਸਕਦਾ ਹੈ।
ਤੂਫਾਨ ਨਾਲ ਹੁਣ ਤੱਕ 25 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਿਸੀਸਿਪੀ ਐੈਮਰਜੈਂਸੀ ਪ੍ਰਬੰਧਨ ਏਜੰਸੀ ਮੁਤਾਬਕ ਤੂਫਾਨ ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਸੀ। ਤੂਫਾਨ ਵਿਚ ਸੈਂਕੜੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਤੂਫਾਨ ਵਿਚ ਵੱਡੇ-ਵੱਡੇ ਕੰਟੇਨਰ ਵੀ ਇਧਰ ਤੋਂ ਉਧਰ ਹੁੰਦੇ ਨਜ਼ਰ ਆਏ। ਤੂਫਾਨ ਦੇ ਬਾਅਦ ਟਰੱਕ ਨੁਕਸਾਨੀ ਗਈ ਇਮਾਰਤ ਦੇ ਉਪਰ ਟਿਕਿਆ ਦਿਖਿਆ। ਤੂਫਾਨ ਕਾਰਨ ਸੈਂਕੜੇ ਮਕਾਨ ਨੁਕਸਾਨੇ ਗਏ। ਦਰੱਖਤ ਆਪਣੀਆਂ ਜੜ੍ਹਾਂ ਤੋਂ ਉਖੜ ਗਏ। ਕਈ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਬੰਦ ਹੋ ਗਈ।
ਮਿਸੀਸਿਪੀ ਵਿਚ ਇਮਾਰਤ ਜਮੀਂਦੋਜ ਹੋ ਗਈਆਂ। ਹਰ ਪਾਸੇ ਚਿਹਰਿਆਂ ‘ਤੇ ਸਿਰਫ ਮਾਯੂਸੀ ਨਜ਼ਰ ਆ ਰਹੀ ਹੈ। ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਮਿਸੀਸਿਪੀ ਵਿਚ ਕਈ ਘਰ ਉਜੜ ਗਏ। ਤੂਫਾਨ ਵਿਚ ਜਿਹੜੇ ਲੋਕਾਂ ਦੇ ਘਰ ਤਬਾਹ ਹੋਏ ਹਨ ਉਨ੍ਹਾਂ ਨੂੰ ਟਾਊਨ ਸੈਂਟਰ ਵਿਚ ਰੱਖਿਾ ਗਿਆ ਹੈ। ਇਥੇ ਹੀ ਲੋਕਾਂ ਨੂੰ ਰਾਹਤ ਸਮੱਗਰੀ ਉਪਲਬਧ ਕਰਵਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: