ਟੀਮ ਇੰਡੀਆ ਨੇ ਤੀਜੇ ਵਨਡੇ ਵਿਚ ਨਿਊਜ਼ੀਲੈਂਡ ਨੂੰ 90 ਦੌੜਾਂ ਤੋਂ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸੀਰੀਜ ਵਿਚ 3-0 ਤੋਂ ਕਲੀਨ ਸਵੀਪ ਕਰ ਲਿਆ ਹੈ। ਇਸ ਦਾ ਮਤਲਬ ਕਿ ਭਾਰਤੀ ਟੀਮ ਹੁਣ ਵਨਡੇ ਕ੍ਰਿਕਟ ਵਿਚ ਦੁਨੀਆ ਦੀ ਨੰਬਰ-1 ਟੀਮ ਵੀ ਬਣ ਗਈ ਹੈ। ਟੀ-20 ਵਿਚ ਅਸੀਂ ਪਹਿਲਾਂ ਤੋਂ ਨੰਬਰ-1 ਹੈ। ਟੈਸਟ ਵਿਚ ਸਾਡੀ ਰੈਕਿੰਗ ਨੰਬਰ-2 ਹੈ।
ਭਾਰਤ ਨੇ ਤੀਜੀ ਵਾਰ ਨਿਊਜ਼ੀਲੈਂਡ ਨੂੰ ਵਨਡੇ ਵਿਚ ਕਲੀਨ ਸਵੀਪ ਕੀਤਾ ਹੈ। ਉਸ ਨੇ 1988 ਤੇ 2010 ਵਿਚ ਵੀ ਅਜਿਹਾ ਕੀਤਾ ਸੀ। ਭਾਰਤ ਨੇ ਲਗਾਤਾਰ 7ਵਾਂ ਵਨਡੇ ਮੈਚ ਵੀ ਜਿੱਤਿਆ ਹੈ। ਇੰਦੌਰ ਦੇ ਹੋਲਕਰ ਮੈਦਾਨ ਵਿਚ ਭਾਰਤ ਨੇ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 385/9 ਦਾ ਸਕੋਰ ਬਣਾਇਆ। ਗਿੱਲ ਨੇ 78 ਗੇਂਦਾਂ ‘ਤੇ 112 ਦੌੜਾਂ ਬਣਾਈਆਂ ਜਦੋਂ ਕਿ ਰੋਹਿਤ ਨੇ 85 ਗੇਂਦਾਂ ‘ਤੇ 101 ਦੌੜਾਂ ਬਣਾਈਆਂ।
ਦੋਵਾਂ ਤੋਂ ਇਲਾਵਾ ਹਾਰਦਿਕ ਪਾਂਡਯਾ ਨੇ ਵੀ ਚੰਗੀ ਬੈਟਿੰਗ ਕੀਤੀ। ਉਨ੍ਹਾਂ ਨੇ 38 ਗੇਂਦਾਂ ‘ਤੇ 54 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 36 ਦੌੜਾਂ ਜੋੜੇ। ਨਿਊਜ਼ੀਲੈਂਡ ਵੱਲੋਂ ਜੈਕਬ ਡਫੀ ਤੇ ਬਲੇਅਰ ਟਿਕਨਰ ਨੇ 3-3 ਵਿਕਟਾਂ ਲਈਆਂ।
ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ 41.2 ਓਵਰ ਵਿਚ 295 ਦੌੜਾਂ ਬਣਾ ਕੇ ਆਲਆਊਟ ਹੋ ਗਈ। ਉਨ੍ਹਾਂ ਵੱਲੋਂ ਡਵੇਨ ਕਾਨਵੇ ਨੇ 138 ਦੌੜਾਂ ਦੀ ਪਾਰੀ ਖੇਡੀ ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਕਾਨਵੇ ਦੇ ਇਲਾਵਾ ਹੇਨਰੀ ਨਿਕਲਸ ਨੇ 42 ਤੇ ਮਾਈਕਲ ਬ੍ਰੇਸਵੇਲ ਨੇ 26 ਦੌੜਾਂ ਬਣਾਈਆਂ।
ਭਾਰਤ ਵੱਲੋਂ ਸ਼ਾਰਦੁਲ ਠਾਕੁਰ ਤੇ ਕੁਲਦੀਪ ਯਾਦਵ ਨੇ 3-3 ਵਿਕਟਾਂ ਲਈਆਂ ਜਦੋਂ ਕਿ ਯੁਜਵੇਂਦਰ ਚਹਿਲ ਨੇ 2 ਵਿਕਟਾਂ ਲਈਆਂ। ਹਾਰਦਿਕ ਪਾਂਡਯਾ ਤੇ ਉਮਰਾਨ ਮਲਿਕ ਨੇ 1-1 ਵਿਕਟ ਲਈ।
ਇੰਦੌਰ ਦੇ ਹੋਲਕਰ ਮੈਦਾਨ ‘ਤੇ ਭਾਰਤ ਨੇ ਟੌਸ ਹਾਰ ਕੇ ਬੱਲੇਬਾਜ਼ੀ ਕਰਦੇ ਹੋਏ 385 ਦਾ ਸਕੋਰ ਬਣਾਇਆ। ਗਿੱਲ ਨੇ 78 ਗੇਂਦਾਂ ‘ਤੇ 112 ਦੌੜਾਂ ਬਣਾਈਆਂ ਜਦੋਂ ਕਿ ਰੋਹਿਤ ਨੇ 85 ਗੇਂਦਾਂ ‘ਤੇ 101 ਦੌੜਾਂ ਦੀ ਪਾਰੀ ਖੇਡੀ। 26 ਓਵਰਾਂ ਵਿਚ ਭਾਰਤ ਦਾ ਸਕੋਰ ਬਿਨਾਂ ਵਿਕਟ ਗੁਆਏ 212 ਸੀ ਉਦੋਂ ਰੋਹਿਤ ਆਊਟ ਹੋਏ। ਕੁਝ ਦੇਰ ਬਾਅਦ ਸ਼ੁਭਮਨ ਗਿੱਲ ਵੀ ਆਊਟ ਹੋ ਗਏ। ਵਿਰਾਟ ਕੋਹਲੀ (36), ਈਸ਼ਾਨ ਕਿਸ਼ਨ (17) ਤੇ ਸੂਰਯਕੁਮਾਰ ਯਾਦਵ (14) ਬਣਾ ਕੇ ਆਊਟ ਹੋ ਗਏ। ਹਾਰਦਿਕ ਤੇ ਸ਼ਾਰਦੁਲ ਠਾਕੁਰ ਨੇ 7ਵੇਂ ਵਿਕਟ ਲਈ 54 ਦੌੜਾਂ ਜੋਰ ਕੇ ਭਾਰਤ ਨੂੰ ਫਿਰ ਟਰੈਕ ‘ਤੇ ਵਾਪਸ ਲਿਆਂਦਾ।
ਇਹ ਵਨਡੇ ਕ੍ਰਿਕਟ ਵਿਚ ਭਾਰਤ ਦਾ ਨਿਊਜ਼ੀਲੈਂਡ ਖਿਲਾਫ ਦੂਜਾ ਸਭ ਤੋਂ ਵੱਡਾ ਸਕੋਰ ਹੈ। ਟੀਮ ਇੰਡੀਆ ਨੇ ਇਸ ਤੋਂ ਪਹਿਲਾਂ ਸਭ ਤੋਂ ਵੱਡਾ ਸਕੋਰ 8 ਮਾਰਚ 2009 ਨੂੰ ਕ੍ਰਾਈਸਟਚਰਚ ਵਿਚ ਬਣਾਇਆ ਸੀ। ਉਦੋਂ ਭਾਰਤ ਨੇ 50 ਓਵਰਾਂ ਵਿਚ 4 ਵਿਕਟਾਂ ‘ਤੇ 392 ਦੌੜਾਂ ਬਣਾਈਆਂ ਸਨ।
ਵੀਡੀਓ ਲਈ ਕਲਿੱਕ ਕਰੋ -: