ਪੰਜਾਬ ਦੇ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਨੂੰ ਲੈ ਕੇ ਟਰੱਕ ਯੂਨੀਅਨਾਂ ਵਿਚ ਭਾਰੀ ਵਿਰੋਧ ਹੈ। ਨਕੋਦਰ ਵਿਚ ਅੱਜ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਵਿਚ ਐੈਮਰਜੈਂਸੀ ਬੈਠਕ ਬੁਲਾਈ ਗਈ ਜਿਸ ਵਿਚ ਸਰਕਾਰ ਦੇ ਫੈਸਲੇ ਦਾ ਸਾਰਿਆਂ ਨੇ ਵਿਰੋਧ ਕੀਤਾ। ਹੈਪੀ ਸੰਧੂ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਨਵੀਂ ਸਰਕਾਰ ਜੋ ਕਿ ਆਮ ਜਨਤਾ ਦੀ ਸਰਕਾਰ ਹੈ, ਸਾਡੇ ਲਈ ਕਈ ਨਵੇਂ ਐਲਾਨ ਕਰੇਗੀ ਜਿਸ ਨਾਲ ਸਾਨੂੰ ਆਰਥਿਕ ਰਾਹਤ ਮਿਲੇਗੀ ਪਰ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਸਰਕਾਰ ਦੇ ਐਲਾਨ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ।
ਕਈ ਟਰੱਕ ਚਾਲਕ ਰੋਜ਼ਗਾਰ ਲਈ ਤਰਸ ਰਹੇ ਸਨ ਪਰ ਸਰਕਾਰ ਦੇ ਇਸ ਨਵੇਂ ਐਲਾਨ ਨੇ ਸਾਡੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ ਹੈ। ਟਰੱਕ ਯੂਨੀਅਨਾਂ ਨੇ ਸਰਕਾਰ ਨੂੰ 30 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ 30 ਤਰੀਕ ਦੇ ਬਾਅਦ ਫਿਰ ਤੋਂ ਬੈਠਕ ਕਰਕੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਔਰਤਾਂ ਕੁਝ ਨਾ ਪਹਿਨਣ ਤਾਂ ਵੀ ਚੰਗੀਆਂ ਲੱਗਦੀਆਂ ਹਨ…! ਭਰੀ ਸਭਾ ‘ਚ ਬਾਬਾ ਰਾਮਦੇਵ ਦੀ ਫਿਸਲੀ ਜ਼ੁਬਾਨ
ਇਸ ਮੌਕੇ ਜਸਵੀਰ ਸਿੰਘ ਉੱਪਲ ਪ੍ਰਧਾਨ ਟਰੱਕ ਯੂਨੀਅਨ, ਰਵਿੰਦਰ ਕਾਲਾ, ਬਲਿਹਾਰ ਸਿੰਘ ਬੈਂਸ, ਰਵਿੰਦਰ ਪਾਲੀ, ਪ੍ਰਮੋਦ ਭਾਰਦਵਾਜ, ਭਿੰਦਾ ਬਾਬਾ, ਦਰਸ਼ਨ ਸਿੰਘ, ਜਸਪਾਲ ਸਿੰਘ ਨੂਰਮਹਿਲ, ਬਲਜੀਤ ਸਿੰਘ ਮਾਹਲਪੁਰ, ਫਕੀਰ ਮੁਹੰਮਦ, ਗੁਲਜ਼ਾਰ ਸਿੰਘ ਸ਼ਾਹਕੋਟ, ਬਲਬੀਰ ਸਿੰਘ, ਬਿੱਟੂ ਭੋਗਪੁਰ, ਲਖਵੀਰ ਸਿੰਘ ਕੋਟ. ਈਸੇ ਖਾਂ, ਬਲਜੋਤ ਸਿੰਘ ਲੋਹੀਆਂ, ਗੁਰਬਚਨ ਸਿੰਘ ਵਿਰਕ ਦੇਵੀਗੜ੍ਹ, ਰਣਜੀਤ ਸਿੰਘ ਫਿਲੌਰ ਤੋਂ ਇਲਾਵਾ ਪੰਜਾਬ ਭਰ ਦੇ ਟਰੱਕ ਆਪ੍ਰੇਟਰ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: