ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਦੇਸ਼ ਦੀ ਆਜ਼ਾਦੀ ਦੇ ਸਮੇਂ ਦਾ ਇਕ ਟ੍ਰੇਨ ਦਾ ਟਿਕਟ ਕਾਫੀ ਵਾਇਰਲ ਹੋ ਰਿਹਾ ਹੈ। ਇਹ ਟਿਕਟ ਪਾਕਿਸਤਾਨ ਵਿਚ ਰਾਵਲਪਿੰਡੀ ਤੋਂ ਅੰਮ੍ਰਿਤਸਰ ਦੀ ਯਾਤਰਾ ਦਾ ਹੈ ਜੋ ਕਿ 9 ਲੋਕਾਂ ਲਈ ਸੀ। ਉਸ ਸਮੇਂ 9 ਲੋਕਾਂ ਲਈ ਸਿਰਫ 36 ਰੁਪਏ ਕਿਰਾਇਆ ਸੀ। ਲੋਕ ਇਸ ਟਿਕਟ ਦੇ ਕੀਮਤ ਦੀ ਤੁਲਨਾ ਕਰ ਰਹੇ ਹਨ ਤੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਹਨ।
ਫੇਸਬੁੱਕ ‘ਤੇ ਇੰਨਾ ਪੁਰਾਣਾ ਟਿਕਟ ਲੋਕ ਖੂਬ ਸ਼ੇਅਰ ਕਰ ਰਹੇ ਹਨ। ਇਸ ਟਿਕਟ ਨੂੰ ਫੇਸਬੁੱਕ ਪੇਜ ਪਾਕਿਸਤਾਨ ਰੇਲ ਲਵਰਸ ਨੇ ਸ਼ੇਅਰ ਕੀਤਾ ਹੈ। ਪਾਕਿਸਤਾਨ ਰੇਲ ਲਵਰਸ ਨੇ ਟਿਕਟ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ-‘17.9.1947’ ਨੂੰ ਆਜ਼ਾਦੀ ਦੇ ਬਾਅਦ 9 ਲੋਕਾਂ ਲਈ ਜਾਰੀ ਕੀਤੇ ਗਏ ਟ੍ਰੇਨ ਟਿਕਟ ਦੀ ਇਕ ਤਸਵੀਰ, ਰਾਵਲਪਿੰਡੀ ਤੋਂ ਅੰਮ੍ਰਿਤਸਰ ਲਈ ਜਿਸ ਦੀ ਕੀਮਤ 36 ਰੁਪਏ ਤੇ 9 ਆਨਾ ਹੈ। ਸ਼ਾਇਦ ਇਹ ਇਕ ਪਰਿਵਾਰ ਦਾ ਹੈ ਜੋ ਭਾਰਤ ਆ ਗਿਆ। ਇਹ ਟਿਕਟ ਥਰਡ ਏਸੀ ਦੀ ਇਕਤਰਫਾ ਯਾਤਰਾ ਦਾ ਹੈ।
ਟਿਕਟ ‘ਤੇ 17 ਸਤੰਬਰ 1947 ਦੀ ਤਰੀਕ ਪਈ ਹੈ ਜਿਸ ‘ਤੇ ਪੈੱਨ ਨਾਲ ਸਾਰੀ ਡਿਟੇਲਸ ਲਿਖੀ ਗਈ ਹੈ। ਦੱਸ ਦੇਈਏ ਕਿ ਉਸ ਸਮੇਂ ਛਪਾਈ ਵਾਲੇ ਜਾਂ ਫਿਰ ਕੰਪਿਊਟਰਾਈਜਡ ਟਿਕਟ ਨਹੀਂ ਹੁੰਦੀ ਸੀ। ਇਸ ਲਈ ਪੈੱਨ ਨਾਲ ਲਿਖੇ ਹੋਏ ਟਿਕਟ ਚੱਲਦੇ ਸਨ। ਵੰਡ ਤੋਂ ਪਹਿਲਾਂ ਉੱਤਰ ਪੱਛਮੀ ਰੇਲਵੇ ਜ਼ੋਨ ਪਾਕਿਸਤਾਨ ਵਿਚ ਆਉਂਦਾ ਸੀ।
ਇਹ ਵੀ ਪੜ੍ਹੋ : ਐਕਸ਼ਨ ‘ਚ ਖੇਡ ਮੰਤਰਾਲੇ, WFI ਦੇ ਕੰਮਕਾਜ ‘ਤੇ ਲਗਾਈ ਰੋਕ, ਸਹਾਇਕ ਸਕੱਤਰ ਨੂੰ ਕੀਤਾ ਬਰਖਾਸਤ
ਇਕ ਟਿਕਟ ਦੇ ਰੇਟ ‘ਤੇ ਸੋਸ਼ਲ ਮੀਡੀਆ ‘ਤੇ ਸਾਰੇ ਯੂਜਰਸ ਹੈਰਾਨੀ ਪ੍ਰਗਟਾ ਰਹੇ ਹਨ। ਕੁਝ ਦਾ ਕਹਿਣਾ ਹੈ ਕਿ ਇਹ ਟਿਕਟ ਕਿਸੇ ਵਿਦੇਸ਼ ਦਾ ਵੀ ਹੋ ਸਕਦਾ ਹੈ। ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਸਮੇਂ ਤੱਕ ਪਾਕਿਸਤਾਨ ਤੋਂ ਟਿਕਟ ਲੈ ਕੇ ਆਉਣਾ ਕਿੰਨਾ ਆਸਾਨ ਸੀ ਪਰ ਹੁਣ ਪਹਿਲਾਂ ਵਰਗੇ ਹਾਲਾਤ ਨਹੀਂ ਹਨ।
15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਸੀ ਤੇ ਪਾਕਿਸਤਾਨ ਹੋਂਦ ਵਿਚ ਆਇਆ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਪਾਕਿਸਤਾਨ ਤੋਂ ਭਾਰਤ ਆਏ ਤੇ ਭਾਰਤ ਤੋਂ ਪਾਕਿਸਤਾਨ ਗਏ। ਇਹ ਟਿਕਟ ਅਜਿਹੇ ਹੀ ਕਿਸੇ ਪਰਿਵਾਰ ਦਾ ਲੱਗਦਾ ਹੈ।
ਵੀਡੀਓ ਲਈ ਕਲਿੱਕ ਕਰੋ -: