29 ਜਨਵਰੀ ਨੂੰ ਪਟਿਆਲਾ ਵਿਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪਟਿਆਲਾ ਦੇ ਭਾਜਪਾ ਸ਼ਹਿਰੀ ਪ੍ਰਧਾਨ ਕੇਕੇ ਮਲਹੋਤਰਾ ਨੇ ਦੱਸਿਆ ਕਿ ਕੁਝ ਕਾਰਨਾਂ ਕਰਕੇ ਇਹ ਰੈਲੀ ਮੁਲਤਵੀ ਕੀਤੀ ਗਈ ਹੈ। ਅਗਲੇ ਪ੍ਰੋਗਰਾਮ ਦਾ ਐਲਾਨ ਜਲਦ ਕੀਤੀ ਜਾਵੇਗਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਦੇ ਰੱਦ ਹੋਣ ਪਿੱਛੇ ਪਟਿਆਲਾ ਜ਼ਿਲ੍ਹਾ ਭਾਜਪਾ ਕਾਰਜਕਾਰਨੀ ਵਿਚ ਚੱਲ ਰਹੇ ਵਿਵਾਦ ਨੂੰ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰਾਂ ਦੀ ਵੱਡੀ ਗਿਣਤੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੇਕੇ ਮਲਹੋਤਰਾ ਦੇ ਵਿਰੋਧ ਵਿਚ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਭਾਰਤੀ ਫੌਜ ‘ਚ ਪਹਿਲੀ ਵਾਰ 108 ਮਹਿਲਾ ਅਫ਼ਸਰ ਬਣਨਗੀਆਂ ਕਰਨਲ, ਪੁਰਸ਼ ਅਫ਼ਸਰਾਂ ਦੇ ਬਰਾਬਰ ਸੰਭਾਲਣਗੀਆਂ ਕਮਾਂਡ
ਇਹ ਮਸਲਾ ਨਾ ਤਾਂ ਪੰਜਾਬ ਭਾਜਪਾ ਸੰਭਾਲ ਪਾ ਰਹੀ ਹੈ ਤੇ ਨਾ ਹੀ ਨਿਊ ਮੋਤੀ ਬਾਗ ਪੈਲੇਸ ਇਸ ਨੂੰ ਕੰਟਰੋਲ ਕਰ ਪਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਖਿਲਾਫ ਬਗਾਵਤ ਦਾ ਝੰਡਾ ਚੁੱਕਣ ਵਾਲੇ ਟਕਸਾਲੀ ਭਾਜਪਾਈ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਕੇਂਦਰੀ ਮੰਤਰੀ ਦੇ ਸਾਹਮਣੇ ਇਹ ਮਾਮਲਾ ਚੁੱਕਣਗੇ। ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਦੇ ਦੌਰੇ ਤੋਂ ਪਹਿਲਾਂ ਇਹ ਮਸਲਾ ਨਾ ਸੁਲਝਦਾ ਦੇਖ ਕੇ ਫਿਲਹਾਲ ਇਸ ਰੈਲੀ ਨੂੰ ਪਟਿਾਲਾ ਵਿਚ ਮੁਲਤਵੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: