ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇਕ ਵਾਰ ਫਿਰ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਸੂਤਰਾਂ ਮੁਤਾਬਕ ਨਿਤਿਨ ਗਡਕਰੀ ਦੇ ਦਿੱਲੀ ਸਥਿਤ ਰਿਹਾਇਸ਼ ‘ਤੇ ਫੋਨ ‘ਤੇ ਧਮਕੀ ਦਿੱਤੀ ਗਈ ਹੈ। ਨਿਤਿਕ ਗਡਕਰੀ ਦੇ ਦਫਤਰ ਨੇ ਦਿੱਲੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਦਿੱਲੀ ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਨਿਤਿਨ ਗਡਕਰੀ ਨੂੰ ਫੋਨ ਕਰਨ ਵਾਲੇ ਨੇ ਆਪਣੀ ਡਿਟੇਲ ਸ਼ੇਅਰ ਨਹੀਂ ਕੀਤੀ ਕਿ ਉਸ ਨੇ ਕਿਹਾ ਕਿ ਉਸ ਨੇ ਮੰਤਰੀ ਨਾਲ ਗੱਲ ਕਰਨੀ ਹੈ ਤੇ ਧਮਕੀ ਦੇਣੀ ਹੈ। ਫੋਨ ਕਰਨ ਵਾਲੇ ਨੇ ਹਿੰਦੀ ਵਿਚ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਮੰਤਰੀ ਜੀ ਨਾਲ ਗੱਲ ਕਰਨੀ ਹੈ, ਉਨ੍ਹਾਂ ਨੂੰ ਧਮਕੀ ਦੇਣੀ ਹੈ। ਇਸ ਦੇ ਬਾਅਦ ਫੋਨ ਕੱਟ ਦਿੱਤਾ। ਨਿਤਿਨ ਗਡਕਰੀ ਦੇ ਮੋਤੀਲਾਲ ਨਹਿਰੂ ਰੋਡ ਸਥਿਤ ਅਧਿਕਾਰਕ ਰਿਹਾਇਸ਼ ‘ਤੇ ਇਹ ਫੋਨ ਆਇਆ ਸੀ। ਪੁਲਿਸ ਨੇ ਕਿਹਾ ਕਿ ਸਾਰੀਆਂ ਕਾਲ ਰਿਕਾਰਡ ਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੇ ਲੈਂਡਲਾਈਨ ਨੰਬਰ ‘ਤੇ ਫੋਨ ਕੀਤਾ ਸੀ ਇਸ ਲਈ ਅਸੀਂ ਉਸ ਨੰਬਰ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਨਾਲ ਇਹ ਫੋਨ ਕੀਤਾ ਗਿਆ ਸੀ ਤਾਂ ਕਿ ਮੁਲਜ਼ਮ ਤਕ ਪਹੁੰਚਿਆ ਜਾ ਸਕੇ।
ਇਹ ਵੀ ਪੜ੍ਹੋ : ਜਲੰਧਰ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 19 ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ
ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਧਮਕੀ ਮਿਲ ਚੁੱਕੀ ਹੈ। ਉਸ ਸਮੇਂ ਕੇਂਦਰੀ ਮੰਤਰੀ ਤੋਂ 10 ਕਰੋੜ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਸੀ। ਉਸ ਸਮੇਂ ਫੋਨ ਕਰਨ ਵਾਲੇ ਨੇ ਖੁਦ ਨੂੰ ਜਯੇਸ਼ ਪੁਜਾਰੀ ਉਰਫ ਜਯੇਸ਼ ਕਾਂਤ ਦੱਸਿਆ ਸੀ। ਬਾਅਦ ਵਿਚ ਨਾਗਪੁਰ ਪੁਲਿਸ ਨੇ ਕਰਨਾਟਕ ਦੇ ਬੇਲਗਾਵੀ ਤੋਂ ਜਯੇਸ਼ ਨੂੰ ਗ੍ਰਿਫਤਾਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: