ਨਿਊਜ਼ੀਲੈਂਡ ਨਾਲ ਟੀ-20 ਦੇ ਦੂਜੇ ਮੈਚ ਵਿਚ ਭਾਰਤ ਨੇ ਰੋਮਾਂਚਕ ਜਿੱਤ ਹਾਸਲ ਕੀਤੀ। ਭਾਰਤ ਨੇ 6 ਵਿਕਟਾਂ ਤੋਂ ਨਿਊਜ਼ੀਲੈਂਡ ਨੂੰ ਮਾਤ ਦਿੱਤੀ ਹੈ। ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ ਵਿਚ 1-1 ਦੀ ਬਰਾਬਰੀ ਕਰ ਲਈ। ਆਖਰੀ ਓਵਰ ਵਿਚ ਭਾਰਤ ਨੂੰ ਜਿੱਤ ਲਈ 6 ਦੌੜਾਂ ਬਣਾਉਣੀਆਂ ਸਨ। ਸੂਰਯਾ ਨੇ 5ਵੀਂ ਗੇਂਦ ‘ਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਸੀਰੀਜ ਦਾ ਤੀਜਾ ਮੁਕਾਬਲਾ 1 ਫਰਵਰੀ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ।
ਲਖਨਊ ਦੇ ਭਾਰਤ ਰਤਨ ਬਿਹਾਰੀ ਵਾਜਪਈ ਸਟੇਡੀਅਮ ਵਿਚ ਨਿਊਜੀਲੈਂਡ ਦੀ ਟੀਮ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 8 ਵਿਕਟਾਂ ‘ਤੇ 99 ਦੌੜਾਂ ਹੀ ਬਣਾ ਸਕੀ। ਕਪਤਾਨ ਮਿਚੇਲ ਸੇਂਟਨਰ ਨੇ ਨਾਟਆਊਟ 19 ਦੌੜਾਂ ਦੀ ਪਾਰੀ ਖੇਡੀ। ਮਾਈਕਲ ਬ੍ਰੇਸਵੇਲ ਤੇ ਮਾਰਕ ਚੈਂਪਮੈਨ 14-14 ਅਤੇ ਓਪਨਰ ਫਿਨ ਅਲੇਨ ਤੇ ਡਵੇਨ ਕਾਂਵੇ 11-11 ਦੌੜਾਂ ਬਣਾ ਕੇ ਆਊਟ ਹੋਏ।
ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ ਦੋ ਵਿਕਟਾਂ ਲਈਆਂ। ਕਪਤਾਨ ਹਾਰਦਿਕ ਪਾਂਡੇਯ, ਦੀਪਕ ਹੁੱਡਾ, ਯੁਜਵੇਂਦਰ ਚਹਿਲ ਤੇ ਵਾਸ਼ਿੰਗਟਨ ਸੁੰਦਰ ਦੇ ਹਿੱਸੇ 1-1 ਵਿਕਟ ਆਈ। 100 ਦੌੜਾਂ ਦਾ ਟੀਚਾ ਭਾਰਤ ਨੇ ਇਕ ਗੇਂਦ ਰਹਿੰਦੇ 4 ਵਿਕਟ ਗੁਆ ਕੇ ਹਾਸਲ ਕੀਤਾ। ਸੂਰਯਕੁਮਾਰ ਯਾਦਵ ਨੇ ਸਭ ਤੋਂ ਵੱਧ ਨਾਟਆਊਟ 26 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 19 ਦੌੜਾਂ ਬਣਾਈਆਂ।
ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ਵਿਚ 8 ਵਿਕਟਾਂ ‘ਤੇ 99 ਦੌੜਾਂ ਹੀ ਬਣਾ ਸਕੀ ਦੂਜੇ ਪਾਸੇ ਕੀਵੀ ਟੀਮ ਦਾ ਇੰਡੀਆ ਖਿਲਾਫ ਟੀ-20 ਵਿਚ ਸਭ ਤੋਂ ਘੱਟ ਸਕੋਰ ਹੈ। ਕਪਾਤਨ ਮਿਚੇਨ ਸੇਂਟਰਨ ਨੇ ਨਾਟਆਊਟ 19 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡੀ।
ਚਹਿਲ ਟੀ-20 ਵਿਚ ਭਾਰਤ ਵੱਲੋਂ ਸਭ ਤੋਂ ਵਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉੁਨ੍ਹਾਂ ਦੇ ਇੰਟਰਨੈਸ਼ਨਲ ਟੀ-2 ਕ੍ਰਿਕਟ ਵਿਚ 91 ਵਿਕਟ ਹੋ ਗਏ ਹਨ। ਚਹਿਲ ਨੇ ਭੁਵਨੇਸ਼ਵਰ ਕੁਮਾਰ (90 ਵਿਕਟਾਂ) ਨੂੰ ਪਿੱਛੇ ਛੱਡਿਆ ਹੈ।
ਵੀਡੀਓ ਲਈ ਕਲਿੱਕ ਕਰੋ -: