ਪੰਜਾਬ ਵਿਚ ਅੱਜ ਤੋਂ ਮੌਸਮ ਬਦਲ ਜਾਵੇਗਾ। ਪੱਛਮੀ ਗੜਬੜੀ ਸਰਗਰਮ ਹੋਣ ਨਾਲ ਸ਼ੁੱਕਰਵਾਰ ਨੂੰ ਕਈ ਸ਼ਹਿਰਾਂ ਵਿਚ ਹਲਕੇ ਮੀਂਹ ਪੈਣ ਦੇ ਆਸਾਰ ਹਨ। ਉਸ ਦੇ ਬਾਅਦ ਅਗਲੇ ਦੋ ਦਿਨ ਮੌਸਮ ਖੁਸ਼ਕ ਰਹੇਗਾ। 23 ਜਨਵਰੀ ਤੋਂ ਮੌਸਮ ਵਿਚ ਬਦਲਾਅ ਆਏਗਾ ਤੇ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ 25 ਜਨਵਰੀ ਤੱਕ ਮੀਂਹ ਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਦਰਮਿਆਨ ਸੂਬੇ ਵਿਚ ਹਵਾਵਾਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ। ਪਹਾੜਾਂ ਵਿਚ 25 ਜਨਵਰੀ ਤੱਕ ਮੌਸਮ ਖਰਾਬ ਰਹੇਗਾ।
ਪੱਛਮੀ ਗੜਬੜੀ ਦੇ ਆਉਣ ਨਾਲ ਪੰਜਾਬ ਵਿਚ ਅਗਲੇ 5 ਦਿਨ ਸੀਤ ਲਹਿਰ ਤੋਂ ਰਾਹਤ ਰਹੇਗੀ। ਪਾਰਾ ਵੀ ਵਧਣ ਦੇ ਆਸਾਰ ਹਨ। ਫਰੀਦਕੋਟ ਵਿਚ ਸਭ ਤੋਂ ਸਰਦ ਰਾਤ ਦਰਜ ਕੀਤੀ ਗਈ। ਇਥੇ 4.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਦੋਂ ਕਿ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਹਾ।
ਇਹ ਵੀ ਪੜ੍ਹੋ : ਰੰਧਾਵਾ ਦੀ ਕੈਪਟਨ ਨੂੰ ਚੁਣੌਤੀ, ‘ਆਪਣੇ ਦਮ ‘ਤੇ ਪਟਿਆਲਾ ਲੋਕ ਸਭਾ ਸੀਟ ਜਿੱਤ ਕੇ ਦਿਖਾਉਣ’
ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ 23 ਤੋਂ 26 ਜਨਵਰੀ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਚ 20 ਤੋਂ 22 ਜਨਵਰੀ ਵਿਚ ਹਲਕਾ ਮੀਂਹ ਤੇ ਬਰਫਬਾਰੀ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਬਾਅਦ 23 ਤੋਂ 26 ਜਨਵਰੀ ਵਿਚ ਮੀਂਹ ਤੇ ਬਰਫਬਾਰੀ ਦੀਆਂ ਗਤੀਵਿਧੀਆਂ ਵਧ ਜਾਣਗੀਆਂ। 23 ਤੋਂ 25 ਜਨਵਰੀ ਵਿਚ ਭਾਰੀ ਬਰਫਬਾਰੀ ਦੇਖਣ ਨੂੰ ਮਿਲ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: