ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਓਪਨਰ ਤੇ ਵਿਕਟਕੀਪਰ ਵਜੋਂ ਚੁਣੇ ਗਏ ਕੇਐੱਲ ਰਾਹੁਲ ਆਸਟ੍ਰੇਲੀਆ ਖਿਲਾਫ ਅਹਿਮ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਜ਼ਖਮੀ ਹੋਏ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਦੀ ਜਗ੍ਹਾ ਵਿਕਟਕੀਪਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਕੇਐੱਲ ਰਾਹੁਲ ਦੇ ਰਿਪਲੇਸਮੈਂਟ ਵਜੋਂ ਬੀਸੀਸੀਆਈ ਨੇ ਈਸ਼ਾਨ ਕਿਸ਼ਨ ਦਾ ਨਾਂ ਚੁਣਿਆ ਹੈ।
ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ ਰਾਇਲ ਚੈਲੇਂਜਰਲ ਬੰਗਲੌਰ ਖਿਲਾਫ ਫੀਲਡਿੰਗ ਕਰਦੇ ਹੋਏ ਕੇਐੱਲ ਰਾਹੁਲ ਜ਼ਖਮੀ ਹੋ ਗਏ ਸਨ। ਇਸ ਦੇ ਬਾਅਦ ਉਹ ਮੈਦਾਨ ‘ਤੇ ਬੱਲੇਬਾਜ਼ੀ ਕਰਨ ਤਾਂ ਉਤਰੇ ਸਨ ਪਰ ਸਭ ਤੋਂ ਆਖਰੀ ਨੰਬਰ ‘ਤੇ। ਇਸ ਸੱਟ ਦੇ ਬਾਅਦ ਤੋਂ ਹੀ ਉਹ ਮੁੰਬਈ ਵਿਚ ਹਨ ਤੇ ਇਲਾਜ ਕਰਾ ਰਹੇ ਹਨ। ਈਸ਼ਾਨ ਕਿਸ਼ਨ ਇਸ ਸਮੇਂ ਆਈਪੀਐੱਲ ਵਿਚ ਮੁੰਬਈ ਇੰਡੀਅਨਸ ਵੱਲੋਂ ਖੇਡ ਰਹੇ ਹਨ।
ਭਾਰਤ ਵਿਚ ਕੇਐੱਲ ਰਾਹੁਲ ਨੂੰ ਦੂਜੇ ਵਿਕਟ ਕੀਪਰ ਵਜੋਂ ਰੱਖਿਆ ਗਿਆ ਸੀ। ਕੇਐੱਲ ਭਰਤ ਮੁਖ ਵਿਕਟਕੀਪਰ ਬੱਲੇਬਾਜ਼ੀ ਦੀ ਭੂਮਿਕਾ ਅਦਾ ਕਰ ਰਹੇ ਹਨ। ਆਸਟ੍ਰੇਲੀਆ ਖਿਲਾਫ ਖੇਡੀ ਗਈ ਬਾਰਡਰ ਗਾਵਸਕਰ ਟਰਾਫੀ ਵਿਚ ਈਸ਼ਾਨ ਕਿਸ਼ਨ ਦੀ ਟੀਮ ਨੂੰ ਚੁਣਿਆ ਗਿਆ ਸੀ ਪਰ ਉਨ੍ਹਾਂ ਨੂੰ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ। ਕੇਐੱਸ ਭਰਤ ਨੇ ਸੀਰੀਜ ਦੇ ਚਾਰੋਂ ਹੀ ਮੁਕਾਬਲੇ ਖੇਡੇ ਸਨ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦਾ ਵੱਡਾ ਬਿਆਨ-‘4 ਫੀਸਦੀ ਮੁਸਲਿਮ ਰਿਜ਼ਰਵੇਸ਼ਨ ਸਾਡੀ ਪਾਰਟੀ ਨੇ ਹੀ ਖਤਮ ਕੀਤਾ, ਇਹ ਸੱਚ ਹੈ…’
ਭਾਰਤ ਨੇ ਲਗਾਤਾਰ ਦੂਜੀ ਵਾਰ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਜਗ੍ਹਾ ਬਣਾਈ ਹੈ। ਨਿਊਜ਼ੀਲੈਂਡ ਖਿਲਾਫ ਭਾਰਤੀ ਟੀਮ ਨੂੰ ਪਿਛਲੀ ਵਾਰ ਹਾਰ ਕੇ ਉਪ ਜੇਤੂ ਰਹਿੰਦੇ ਹੋਏ ਸੰਤੋਸ਼ ਕਰਨਾ ਪਿਆ ਸੀ। ਇਸ ਵਾਰ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਦੀ ਟੀਮ ਨਾਲ ਹੋਣਾ ਹੈ। 7 ਤੋਂ 11 ਜੂਨ ਦੇ ਵਿਚ ਦੋਵੇਂ ਟੀਮਾਂ ਇੰਗਲੈਂਡ ਦੇ ਦਿ ਓਵਲ ਵਿਚ ਖੇਡਣ ਉਤਰਨਗੀਆਂ।
ਵੀਡੀਓ ਲਈ ਕਲਿੱਕ ਕਰੋ -: