ਚੰਡੀਗੜ੍ਹ ਦੀ ਬੁੜੈਲ ਜੇਲ ‘ਚ ਇਕ ਕੈਦੀ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਹੋਣ ਤੋਂ ਪਹਿਲਾਂ ਹੀ ਜੇਲ ਦੇ ਗੇਟ ‘ਤੇ ਫੜਿਆ ਗਿਆ ਹੈ। ਕਾਬੂ ਕੀਤਾ ਗਿਆ ਕੈਦੀ ਪੈਰੋਲ ‘ਤੇ ਸੀ। ਸਮਰਪਣ ਦੌਰਾਨ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਇਹ ਨਸ਼ੀਲੀਆਂ ਦਵਾਈਆਂ ਉਸ ਦੀ ਜੁੱਤਿਆਂ ਵਿੱਚੋਂ ਬਰਾਮਦ ਹੋਈਆਂ। ਇਸ ਸਬੰਧੀ ਚੰਡੀਗੜ੍ਹ ਪੁਲਿਸ ਨੇ ਉਸ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ 17 ਫਰਵਰੀ ਨੂੰ ਪੈਰੋਲ ‘ਤੇ ਰਿਹਾਅ ਕੀਤਾ ਗਿਆ ਸੀ। 18 ਮਾਰਚ ਨੂੰ ਉਸ ਦੀ ਪੈਰੋਲ ਖ਼ਤਮ ਹੋਣ ਮਗਰੋਂ ਉਸ ਨੂੰ ਬੁੜੈਲ ਜੇਲ੍ਹ ਲਿਜਾਇਆ ਗਿਆ ਸੀ। ਜੇਲ੍ਹ ਦੇ ਗੇਟ ’ਤੇ ਪਹੁੰਚਣ ‘ਤੇ ਕਰੀਬ ਸ਼ਾਮ ਕਰੀਬ 6 ਵਜੇ ਵਾਰਡਰ ਨੇ ਉਸ ਦੀ ਚੈਕਿੰਗ ਕੀਤੀ ‘ਤਾ ਉਸ ਦੇ ਸੱਜੇ ਪੈਰ ‘ਤੇ ਕਾਲੀ ਜੁੱਤੀ ਦੇ ਤਲੇ ‘ਚੋਂ ਦੋ ਸ਼ੱਕੀ ਪਾਊਚ ਨਿਕਲੇ। ਇਸ ਦੀ ਜਾਂਚ ਦੌਰਾਨ ਗਾਂਜਾ ਅਤੇ ਹੈਰੋਇਨ ਬਰਾਮਦ ਹੋਈ। ਸੂਚਨਾ ਮੁਤਾਬਕ ਇਸ ਤੋਂ ਪਹਿਲਾਂ ਉਸ ਨੂੰ ਡਰੱਗਜ਼ ਕੇਸ ਵਿੱਚ ਹੀ 10 ਸਾਲ ਦੀ ਸਜ਼ਾ ਹੋਈ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ 544 ਦਿਨਾਂ ‘ਤੋਂ ਕੁੜੀਆਂ ਦੇ ਸਕੂਲ ਬੰਦ, ਮਾਪਿਆਂ ਨੇ ਮੁੜ ਖੋਲ੍ਹਣ ਦੀ ਕੀਤੀ ਅਪੀਲ
ਮੁਲਜ਼ਮ ਦੀ ਪਛਾਣ ਵਿਕਰਮ ਉਰਫ ਮੁੰਬਈ ਵਜੋਂ ਹੋਈ ਹੈ। ਉਹ ਸਮਾਲ ਫਲੈਟ, ਮਲੋਆ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਉਸ ਦੇ ਕਬਜ਼ੇ ‘ਚੋਂ 6.1 ਗ੍ਰਾਮ ਹੈਰੋਇਨ ਅਤੇ 37.4 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ। ਚੰਡੀਗੜ੍ਹ ਪੁਲਿਸ ਨੇ ਜੇਲ ਐਕਟ, 2011 ਦੀ ਧਾਰਾ 52-ਏ(1) ਸਮੇਤ NDPS ਐਕਟ ਦੀਆਂ ਧਾਰਾਵਾਂ 20 ਅਤੇ 21 ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਧੀਕ ਸੁਪਰਡੈਂਟ ਜੇਲ੍ਹ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: