ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤ ਵਿਭਾਗ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਅਸਾਮੀਆਂ ‘ਤੇ ਭਰਤੀ ਕੀਤੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ। ਇਹ ਪ੍ਰੋਗਰਾਮ ਅੱਜ ਸਵੇਰੇ ਸੈਕਟਰ-35 ਸਥਿਤ ਮਿਉਂਸਪਲ ਭਵਨ ਵਿਖੇ ਕਰਵਾਇਆ ਗਿਆ ਸੀ। CM ਮਾਨ ਨੇ ਅੱਜ ਕੁੱਲ 271 ਸਪੈਸ਼ਲਿਸਟ ਡਾਕਟਰਾਂ, 90 ਲੈਬ ਟੈਕਨੀਸ਼ੀਅਨ ਅਤੇ 17 ਚੌਥੇ ਦਰਜੇ ਦੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ।
CM ਮਾਨ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੰਤਰੀ ਚੋਣਾਂ ਨੇੜੇ ਹੋਣ ‘ਤੇ ਹੀ ਲੋਕਾਂ ਕੋਲ ਆਉਂਦੇ ਸਨ। ਇੱਥੋਂ ਤੱਕ ਕਿ ਕੁਝ ਨੌਕਰੀਆਂ ਤਾਂ ਚੋਣਾਂ ਵੇਲੇ ਹੀ ਦਿੱਤੀਆਂ ਗਈਆਂ ਸਨ। ਪਰ ਹੁਣ ਨੌਜਵਾਨਾਂ ਨੂੰ ਲਗਾਤਾਰ ਰੁਜ਼ਗਾਰ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੁੱਤਿਆਂ ਨੂੰ ਖਾਣਾ ਪਾ ਰਹੀ ਕੁੜੀ ਨੂੰ ਥਾਰ ਸਵਾਰਾਂ ਨੇ ਮਾਰੀ ਟੱਕਰ, ਹਾਦਸੇ ਮਗਰੋਂ ਮੁਲਜ਼ਮ ਫਰਾਰ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਆਉਣ ਵਾਲੇ ਸਨਅਤਕਾਰ MOU ਸਾਈਨ ਕਰਨ ਲਈ ਪਰਿਵਾਰ ਨਾਲ ਆਉਂਦੇ ਸਨ। ਪਰ ਹੁਣ ਉਹ ਰਾਜ ਸਰਕਾਰ ਅਤੇ ਲੋਕਾਂ ਨਾਲ MOU ਸਾਈਨ ਕਰਨ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ 6 ਹਜ਼ਾਰ ਤੋਂ ਵੱਧ ਕੱਚੇ ਕਾਮਿਆਂ ਨੂੰ ਪੱਕੇ ਤੌਰ ‘ਤੇ ਰੁਜ਼ਗਾਰ ਦੇਣ ਦਾ ਰਾਹ ਪੱਧਰਾ ਹੋ ਗਿਆ ਹੈ, ਸਿਰਫ਼ ਕਾਗਜ਼ੀ ਕੰਮ ਬਾਕੀ ਹੈ, ਜਿਸ ਨੂੰ ਪੂਰਾ ਕਰਨ ਤੋਂ ਬਾਅਦ ਪੱਕੇ ਕਰਨ ਦੇ ਹੁਕਮ ਜਾਰੀ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: