ਆਮ ਲੋਕਾਂ ਨੂੰ ਕਈ ਵਾਰ ਪੁਲਿਸ ਮੁਲਾਜ਼ਮਾਂ ਦੀ ਗਲਤ ਕਾਰਵਾਈ ਕਾਰਨ ਪ੍ਰੇਸ਼ਾਨ ਹੋਣਾ ਪੈਂਦਾ ਹੈ। ਚੰਡੀਗੜ੍ਹ ਵਿਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਨੇ ਦੋ ਬੱਚਿਆਂ ਦੇ ਪਿਤਾ ਨੂੰ ਨਾਬਾਲਗ ਦਿਖਾ ਦਿੱਤਾ। ਪੁਲਿਸ ਨੇ ਨਾਬਾਲਗ ਦਿਖਾ ਉਸ ਦਾ ਅੰਡਰ ਏਜ ਡਰਾਈਵਿੰਗ ਦਾ ਚਾਲਾਨ ਤੱਕ ਕਰ ਦਿੱਤਾ।
ਪੁਲਿਸ ਦੀ ਇਸ ਗਲਤ ਕਾਰਵਾਈ ਦਾ ਨਿਸ਼ਾਨਾ ਮੂਲ ਤੌਰ ਤੋਂ ਯੂਪੀ ਦੇ ਜ਼ਿਲ੍ਹਾ ਪ੍ਰਤਾਪਗੜ੍ਹ ਤੇ ਮੌਜੂਦ ਵਿਚ ਚੰਡੀਗੜ੍ਹ ਦੇ ਸੈਕਟਰ-52 ਵਿਚ ਸਕੂਟਰ ਮੈਕਾਨਿਕ ਦਾ ਕੰਮ ਕਰਨ ਵਾਲਾ ਰਾਜੂ ਬਣਿਆ। ਪੀੜਤ ਰਾਜੂ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ। ਸਕੂਟਰ ਮਕੈਨਿਕ ਰਾਜੂ ਨੇ ਕੋਰਟ ਨੂੰ ਆਪਣੀ ਜਨਮ ਤਕੀਰ 1 ਜਨਵਰੀ 1990 ਦੱਸੀ। ਉਸ ਨੇ ਆਪਣੀ ਉਮਰ 33 ਸਾਲ ਹੋਣ ਦੇ ਨਾਲ ਕੋਰਟ ਨੂੰ ਆਪਣੇ ਬਰਥ ਸਰਟੀਫਿਕੇਟ ਵੀ ਦਿਖਾਇਆ। ਕੋਰਟ ਨੇ ਪੇਸ਼ ਜਨਮ ਪ੍ਰਮਾਣ ਪੱਤਰ ਤੇ ਹੋਰ ਦਸਤਾਵੇਜ਼ਾਂ ਦੇ ਆਧਾਰ ‘ਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਗਏ ਅੰਡਰ ਏਜ ਡਰਾਈਵਿੰਗ ਦੇ ਚਾਲਾਨ ਨੂੰ ਰੱਦ ਕਰ ਦਿੱਤਾ।
ਪਟੀਸ਼ਨਕਰਤਾ ਦੇ ਵਕੀਲ ਸੁਦੇਸ਼ ਕੁਮਾਰ ਨੇ ਦੱਸਿਆ ਕਿ ਰਾਜੂ ਮਾਰਚ 2023 ਵਿਚ ਰਿਪੇਅਰ ਲਈ ਇਕ ਸਕੂਟਰ ਨੂੰ ਪੈਦਲ ਆਪਣੀ ਵਰਕਸ਼ਾਪ ਲਿਜਾ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਰਾਜੂ ਨੂੰ ਰੋਕ ਕੇ ਉਸ ਦਾ ਸਕੂਟਰ ਸੈਕਟਰ-61 ਪੁਲਿਸ ਚੌਕੀ ਵਿਚ ਜ਼ਬਤ ਕਰਦੇ ਹੋਏ ਉਸ ਕੋਲੋਂ ਡਰਾਈਵਿੰਗ ਲਾਇਸੈਂਸ ਨਾ ਹੋਣ ਤੇ ਅੰਡਰ ਏਜ ਡਰਾਈਵਿੰਗ ਸਣੇ ਹੋਰ ਟ੍ਰੈਫਿਕ ਨਿਯਮਾਂ ਦੇ ਉਲੰਘਣ ਦਾ ਚਾਲਾਨ ਕਰ ਦਿੱਤਾ।
ਇਹ ਵੀ ਪੜ੍ਹੋ : CM ਮਾਨ ਨੇ ਮੁਖਤਾਰ ਅੰਸਾਰੀ ‘ਤੇ ਆਇਆ 55 ਲੱਖ ਦਾ ਖਰਚ ਨਾ ਦੇਣ ਦਾ ਕੀਤਾ ਫੈਸਲਾ, ਅਦਾਲਤ ਜਾਣ ਦੀ ਤਿਆਰੀ
ਵਕੀਲ ਨੇ ਕਿਹਾ ਕਿ ਪੁਲਿਸ ਨੇ ਰਾਜੂ ਦੇ ਸਕੂਟਰ ਨੂੰ ਗਲਤ ਤਰੀਕੇ ਨਾਲ ਜ਼ਬਤ ਕੀਤਾ ਹੈ ਕਿਉਂਕਿ ਉਸ ਦੀ ਗੱਡੀ ਦੀ ਆਰਸੀ ਤੇ ਬੀਮਾ ਸੀ ਪਰ ਚਾਲਾਨ ਕਰਨ ਵਾਲੇ ਪੁਲਿਸ ਨੇ ਇਸ ਨੂੰ ਅਣਦੇਖਾ ਕਰ ਦਿੱਤਾ। ਉਨ੍ਹਾਂ ਕਿਹਾਕਿ ਰਾਜੂ ਗੱਡੀ ਚਲਾਉਣ ਦੀ ਬਜਾਏ ਉਸ ਨੂੰ ਪੈਦਲ ਲਿਜਾ ਰਿਹਾ ਸੀ। ਬਾਵਜੂਦ ਇਸ ਦੇ ਉਸ ਦਾ ਡਰਾਈਵਿੰਗ ਲਾਇਸੈਂਸ ਨਾ ਹੋਣ ‘ਤੇ ਚਾਲਾਨ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: