ਚੰਡੀਗੜ੍ਹ ਪੁਲਿਸ ਨੇ ਇੰਟਰਨੈਸ਼ਨਲ ਡਰੱਗ ਸਪਲਾਇਰ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲਿਸ ਨੇ 78 ਲੱਖ 38 ਹਜ਼ਾਰ 200 ਰੁਪਏ, 108 ਗ੍ਰਾਮ ਏਮਫੇਟਾਮਾਈ ਆਈਸ, 200.48 ਗ੍ਰਾਮ ਹੈਰੋਇਨ, ਇਕ ਦੇਸੀ ਪਿਸਤੌਲ ਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲਿਸ ਨੇ ਮੁਲਜ਼ਮ ਸ਼ੁਭਮ ਜੈਨ ਵਾਸੀ ਸੈਕਟਰ-45 ਚੰਡੀਗੜ੍ਹ ਤੇ ਪੁਨੀਤ ਕੁਮਾਰ ਵਾਸੀ ਫਿਰੋਜ਼ਪੁਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਬਾਕੀ ਚਾਰ ਮੁਲਜ਼ਮਾਂ ਨੂੰ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਨੇ 24 ਜੁਲਾਈ ਨੂੰ ਸ਼ੁਭਮ ਜੈਨ ਨਾਂ ਦੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਤੋਂ ਪੁੱਛਗਿਛ ਦੌਰਾਨ ਪੰਜਾਬ ਪੁਲਿਸ ਨੇ ਏਐੱਸਆਈ ਦੇ ਬੇਟੇ ਪੁਨੀਤ ਕੁਮਾਰ ਨੂੰ ਦੇਸੀ ਪਿਸਤੌਲ ਨਾਲ ਫਿਰੋਜ਼ਪੁਰ ਤੋਂ ਗ੍ਰਿਫਾਤਰ ਕੀਤਾ ਸੀ। ਪੁਨੀਤ ਕੁਮਾਰ ਦੀ ਪੁੱਛਗਿਛ ਵਿਚ ਪਵਨਪ੍ਰੀਤ ਸਿੰਘ, ਰਵਿੰਦਰਪਾਲ ਸਿੰਘ ਤੇ ਚੰਦਨ ਨਾਂ ਦੇ ਵਿਅਕਤੀਆਂ ਦਾ ਖੁਲਾਸਾ ਹੋਇਆ ਸੀ। ਇਹ ਸਾਰੇ ਡਰੱਗ ਸਪਲਾਈ ਕਰਦੇ ਸਨ।
ਰਵਿੰਦਰ ਪਾਲ ਸਿੰਘ ਤੋਂ ਪੁੱਛਗਿਛ ਦੌਰਾਨ ਜਗਜੀਤ ਉਰਫ ਜੱਗਾ ਦਾ ਨਾਂ ਸਾਹਮਣੇ ਆਇਆ ਸੀ। ਪੁਲਿਸ ਉਸ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਾਈ ਹੈ।ਇਹ ਜੇਲ੍ਹ ਵਿਚ ਬੈਠ ਕੇ ਹੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਸੀ।
ਪੁਲਿਸ ਨੂੰ ਜੱਗਾ ਤੋਂ ਪੁੱਛਗਿਛ ਵਿਚ ਪਤਾ ਲੱਗਾ ਕਿ ਫਿਰੋਜ਼ਪੁਰ ਵਾਸੀ ਸਿਮਰਨ ਸਿੰਘ ਡਰੱਗ ਰੈਕੇਟ ਦਾ ਅਸਲੀ ਮਾਸਟਰਮਾਈਂਡ ਹੈ। ਉਹ ਅਜੇ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਰਹਿ ਰਿਹਾ ਹੈ। ਪਾਕਿਸਤਾਨ ਦੇ ਨਸ਼ਾ ਤਸਕਰ ਆਰਿਫ ਡੋਂਗਰਾ ਜ਼ਰੀਏ ਹਿੰਦੋਸਤਾਨ ਵਿਚ ਨਸ਼ਾ ਪਹੁੰਚਾਉਂਦਾ ਹੈ ਤੇ ਉਸ ਨੂੰ ਪੈਸੇ ਦੇ ਹਵਾਲੇ ਜ਼ਰੀਏ ਪਾਕਿਸਤਾਨ ਪਹੁੰਚਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਹਿਮਾਚਲ ਦੇ 8 ਜ਼ਿਲ੍ਹਿਆਂ ‘ਚ ਅੱਜ ਮੀਂਹ ਦਾ ਅਲਰਟ, ਲੈਂਡਸਲਾਇਡ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਫਿਰ ਬੰਦ
ਮੁਲਜ਼ਮ ਚੰਦਨ ਪਾਕਿਸਤਾਨ ਤੋਂ ਆਏ ਵਾਲੇ ਡਰੱਗਸ ਦੀ ਸਪਲਾਈ ਨੂੰ ਰਿਸੀਵ ਕਰਦਾ ਸੀ। ਪਾਕਿਸਾਤਨ ਵੱਲੋਂ ਡ੍ਰੋਨ ਤੇ ਬੋਤਲ ਵਿਚ ਪਾ ਕੇ ਪਾਣੀ ਜ਼ਰੀਏ ਹਿੰਦੋਸਤਾਨ ਨਸ਼ਾ ਪਹੁੰਚਾਇਆ ਜਾਂਦਾ ਸੀ। ਚੰਦਨ ਹੀ ਪੈਸੇ ਲੈ ਕੇ ਹਵਾਲਾ ਜ਼ਰੀਏ ਸਿਮਰਨ ਦੇ ਹੁਕਮਾਂ ‘ਤੇ ਪਾਕਿਸਤਾਨ ਪਹੁੰਚਾਉਂਦਾ ਸੀ। ਮੁਲਜ਼ਮਾਂ ‘ਤੇ ਕਈ ਮੁਕੱਦਮੇ ਦਰਜ ਹਨ। ਜਗਜੀਤ ਉਰਫ ਜੱਗਾ ‘ਤੇ ਕੁੱਲ 7 ਮੁਕੱਦਮੇ ਦਰਜ ਹਨ ਤੇ ਸ਼ੁਭਮ ਜੈਨ ‘ਤੇ ਪਹਿਲਾਂ ਤੋਂ 2 ਮੁਕੱਦਮੇ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: