ਚੰਡੀਗੜ੍ਹ ਦੇ ਸੈਕਟਰ-43 ਵਿਚ ਬੇਰਹਿਮ ਮਾਪਿਆਂ ਨੇ 25 ਦਿਨਾਂ ਦੀ ਧੀ ਨੂੰ ਫਰਸ਼ ਉਤੇ ਪਟਕ ਤੇ ਉਸ ਦੀ ਹੱਤਿਆ ਕਰ ਦਿੱਤੀ। ਪਤਨੀ ਦਾ ਪਤੀ ਨਾਲ ਝਗੜਾ ਸੀ ਜਿਸ ਤੋਂ ਗੁੱਸੇ ਵਿਚ ਆ ਕੇ ਮਾਂ ਨੇ ਆਪਣੀ ਹੀ ਧੀ ਨੂੰ ਜ਼ਮੀਨ ‘ਤੇ ਪਟਕ ਕੇ ਮਾਰ ਦਿੱਤਾ। ਅਦਾਲਤ ਵੱਲੋਂ ਦੋਸ਼ੀ ਮਾਪਿਆਂ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ 12-12 ਹਜ਼ਾਰ ਰੁਪਏ ਜਾ ਜੁਰਮਾਨਾ ਵੀ ਕੀਤਾ ਗਿਆ ਹੈ।
ਮਾਮਲਾ ਅਗਸਤ 2018 ਦਾ ਹੈ। ਪਤੀ ਨਾਲ ਝਗੜੇ ਮਗਰੋਂ ਗੁੱਸੇ ਵਿੱਚ ਆਈ ਪਤਨੀ ਨੇ ਆਪਣੀ 25 ਦਿਨਾਂ ਦੀ ਧੀ ਨੂੰ ਫਰਸ਼ ’ਤੇ ਸੁੱਟ ਦਿੱਤਾ ਸੀ। ਫਰਸ਼ ’ਤੇ ਡਿੱਗਣ ਕਰਕੇ ਬੱਚੀ ਦੇ ਸਿਰ ਵਿੱਚ ਸੱਟ ਵੱਜੀ ਤੇ ਉਸ ਦੀ ਮੌਤ ਹੋ ਗਈ। ਮਾਂ ਪੂਜਾ ਤੇ ਪਿਓ ਵਿਸ਼ਾਲ ਵਾਸੀ ਰਾਮਦਰਬਾਰ ਫੇਜ਼-1 ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ‘ਕਰੂਜ਼ ਜਿੱਥੋਂ ਲੰਘੇਗਾ, ਉੱਥੇ ਵਿਕਾਸ ਦੀ ਨਵੀਂ ਲਾਈਨ ਤਿਆਰ ਕਰੇਗਾ’, ਗੰਗਾ ਵਿਲਾਸ ਦੇ ਉਦਘਾਟਨ ‘ਤੇ ਬੋਲੇ PM ਮੋਦੀ
ਥਾਣਾ ਸੈਕਟਰ-31 ਦੀ ਪੁਲਿਸ ਨੇ ਅਗਸਤ 2018 ਵਿੱਚ ਆਈਪੀਸੀ ਦੀ ਧਾਰਾ 304 ਤੇ 201 ਤਹਿਤ ਦਰਜ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ 14 ਅਗਸਤ 2018 ਨੂੰ ਸਰਬਜੀਤ ਕੌਰ ਨਾਂ ਦੀ ਔਰਤ ਨੇ ਚਾਈਲਡ ਹੈਲਪਲਾਈਨ ਰਾਹੀਂ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਰਾਮਦਰਬਾਰ ਵਿੱਚ ਇਕ ਬੱਚੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਰਾਮਦਰਬਾਰ ਫੇਜ਼-1 ਵਿੱਚ ਪਤੀ-ਪਤਨੀ ਵਿਚਕਾਰ ਝਗੜਾ ਹੋ ਗਿਆ, ਜਿਸ ਮਗਰੋਂ ਗੁੱਸੇ ਵਿੱਚ ਆਈ ਪਤਨੀ ਨੇ ਆਪਣੀ 25 ਦਿਨਾਂ ਦੀ ਧੀ ਨੂੰ ਫਰਸ਼ ’ਤੇ ਸੁੱਟ ਦਿੱਤਾ। ਫਰਸ਼ ’ਤੇ ਡਿੱਗਣ ਕਰਕੇ ਬੱਚੀ ਦੇ ਸਿਰ ਵਿੱਚ ਸੱਟ ਵਜੀ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: