ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦਿੱਲੀ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ ਵਿਚ ਵੇਚਣ ਵਾਲੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਟੀਮ ਨੇ ਦੋਸ਼ੀ ਨੂੰ ਸੈਕਟਰ-37 ਵਿਖੇ ਕਾਬੂ ਕੀਤਾ। ਦੋਸ਼ੀ ਦੀ ਪਛਾਣ ਅਨਿਲ ਵਾਸੀ ਧਨਾਸ ਸਥਿਤ EWS ਕਲੋਨੀ ਵਜੋਂ ਹੋਈ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਹੈਰੋਇਨ ਬਰਾਮਦ ਹੋਈ। ਮੁਲਜ਼ਮ ਅਨਿਲ ਕੋਲੋਂ ਹੈਰੋਇਨ ਜ਼ਬਤ ਕਰਕੇ ਉਸ ਖ਼ਿਲਾਫ਼ ਸੈਕਟਰ-39 ਥਾਣੇ ਵਿਚ FIR ਦਰਜ ਕਰ ਲਈ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਦੀ ਨਸ਼ਿਆਂ ਖਿਲਾਫ ਮੁਹਿੰਮ, ਕ੍ਰਾਈਮ ਬ੍ਰਾਂਚ ਵੱਲੋਂ 25 ਕਿਲੋ ਗਾਂਜੇ ਸਣੇ ਇੱਕ ਕਾਬੂ
ਦੱਸ ਦੇਈਏ ਕਿ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਰਾਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਸੈਕਟਰ-37 ਵਿੱਚ ਗਸ਼ਤ ਕਰ ਰਹੀ ਸੀ। ਇਸ ਕਰਨ ਦੌਰਾਨ ਪੁਲਿਸ ਟੀਮ ਜਦੋਂ ਸੈਕਟਰ-37 ਦੇ ਬੂਥ ਨੰਬਰ 326 ਨੇੜੇ ਪੁੱਜੀ ਤਾਂ ਉਨ੍ਹਾਂ ਨੇ ਇੱਕ ਸ਼ੱਕੀ ਨੌਜਵਾਨ ਨੂੰ ਆਉਂਦਾ ਦੇਖਿਆ। ਜਦੋਂ ਪੁਲਿਸ ਨੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਉੱਥੋਂ ਭੱਜਣ ਲੱਗਾ। ਇਸਦੇ ਨਾਲ ਹੀ ਨੌਜਵਾਨ ਨੇ ਆਪਣੀ ਜੇਬ ‘ਚੋਂ ਪਲਾਸਟਿਕ ਦਾ ਲਿਫਾਫਾ ਕੱਢ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਪੁਲਿਸ ਟੀਮ ਨੇ ਪਿੱਛਾ ਕਰਕੇ ਨੌਜਵਾਨ ਨੂੰ ਕਾਬੂ ਕਰ ਲਿਆ। ਪੁਲਿਸ ਨੇ ਕਾਬੂ ਕੀਤੇ ਕਥਿਤ ਦੋਸ਼ੀ ਅਨਿਲ ਵੱਲੋਂ ਸੁੱਟੇ ਗਏ ਪਲਾਸਟਿਕ ਦੇ ਲਿਫ਼ਾਫ਼ੇ ‘ਚੋਂ 276 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀ ‘ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਦਿੱਲੀ ਤੋਂ ਹੈਰੋਇਨ ਲਿਆਉਂਦੇ ਸਨ।
ਵੀਡੀਓ ਲਈ ਕਲਿੱਕ ਕਰੋ -: