ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਮੋਹਾਲੀ ਫੇਜ਼-9 ਦੇ ਰੈੱਡ ਸਟੋਨ ਹੋਟਲ ਵਿੱਚ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਇਸ ਬਾਰੇ ਪਤਾ ਲੱਗਣ ‘ਤੇ ਹੋਟਲ ਸਟਾਫ ਤੁਰੰਤ ਕਾਂਸਟੇਬਲ ਦੇ ਕਮਰੇ ‘ਚ ਪਹੁੰਚਿਆ ਅਤੇ ਉਸ ਨੂੰ ਖੂਨ ਨਾਲ ਲੱਥਪੱਥ ਪਿਆ ਦੇਖਿਆ। ਹੋਟਲ ਸਟਾਫ਼ ਉਸ ਨੂੰ ਸੈਕਟਰ-32 ਜੀਐਮਸੀਐਚ ਚੰਡੀਗੜ੍ਹ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਛਾਣ ਅਸ਼ਵਨੀ ਵਾਸੀ ਸੈਕਟਰ-26 ਪੁਲਿਸ ਲਾਈਨ ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਵੱਲੋਂ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਾਂਸਟੇਬਲ ਅਸ਼ਵਨੀ ਨੇ ਖੁਦਕੁਸ਼ੀ ਤੋਂ ਪਹਿਲਾਂ ਫੋਨ ਕੀਤਾ ਸੀ। ਉਸ ਨੇ ਫੋਨ ਅਟੈਂਡੈਂਟ ਨੂੰ ਦੱਸਿਆ ਕਿ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ। ਹਾਲਾਂਕਿ, ਮੋਹਾਲੀ ਪੁਲਿਸ ਅਸ਼ਵਨੀ ਦੇ ਫੋਨ ਕਾਲ ਰਿਕਾਰਡ ਤੋਂ ਪਤਾ ਲਗਾਉਣ ਲਈ ਉਸਦੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ, ਉਸਨੇ ਆਖਰੀ ਕਾਲ ਕਿਸ ਨੂੰ ਕੀਤੀ ਸੀ ਅਤੇ ਉਹ ਕਿਸ ਗੱਲ ਨੂੰ ਲੈ ਕੇ ਪਰੇਸ਼ਾਨ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਤੀਜਾ ਧਮਾਕਾ: 5 ਵਿਅਕਤੀ ਗ੍ਰਿਫਤਾਰ, ਡੀਜੀਪੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਪਰਿਵਾਰ ਮੈਂਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਸ਼ਵਨੀ ਕਿਸੇ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ। ਉਹ 10 ਮਈ ਦੀ ਸਵੇਰ ਨੂੰ ਸੈਕਟਰ-26 ਵਿਚ ਮੌਜੂਦ ਸੀ। ਉਹ ਕੁਝ ਲੋਕਾਂ ਨੂੰ ਵੀ ਮਿਲਿਆ। ਇਸ ਤੋਂ ਬਾਅਦ ਉਹ ਇਹ ਕਹਿ ਕੇ ਘਰੋਂ ਨਿਕਲ ਗਿਆ ਕਿ ਉਹ ਡਿਊਟੀ ‘ਤੇ ਜਾ ਰਿਹਾ ਹੈ ਪਰ ਉਹ ਡਿਊਟੀ ਦੀ ਬਜਾਏ ਹੋਟਲ ਪਹੁੰਚ ਗਿਆ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਸ਼ਵਨੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਅਸ਼ਵਨੀ ਦੇ ਪਿਤਾ ਈਸ਼ਵਰ ਵੀ ਚੰਡੀਗੜ੍ਹ ਪੁਲਿਸ ਵਿੱਚ ASI ਵੱਜੋਂ ਤਾਇਨਾਤ ਹਨ ਅਤੇ ਇਸ ਵੇਲੇ ਸੈਕਟਰ-19 ਥਾਣੇ ਵਿੱਚ ਕੰਮ ਕਰ ਰਹੇ ਹਨ। ਅਸ਼ਵਨੀ ਦਾ ਕਰੀਬ 7 ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ 6 ਸਾਲ ਦੀ ਬੇਟੀ ਛੱਡ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: