ਪੰਜਾਬ ਪੁਲਿਸ ਵੱਲੋਂ ਨਵੇਂ ਸਾਲ ਨੂੰ ਲੈ ਕੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਇਸੇ ਤਹਿਤ ਅੱਜ ਮੁਹਾਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਾਲ ਲੱਗਦੀ ਜ਼ਿਲ੍ਹਾ ਅਦਾਲਤ ਦੀ ਇਮਾਰਤ ਵਿੱਚ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ।
ਜ਼ਿਲ੍ਹੇ ਦੇ DSP (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਅਜਿਹੇ ਸਰਚ ਅਪਰੇਸ਼ਨਾਂ ਨੂੰ ਚਲਾਉਣ ਲਈ ਟੀਮ ਗਠਿਤ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਰਿਹਾਇਸ਼ੀ ਖੇਤਰ, ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ‘ਤੇ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੀਆਂ ਸੰਵੇਦਨਸ਼ੀਲ ਇਮਾਰਤਾਂ ਦੀ ਸੁਰੱਖਿਆ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਕੀਤੀ ਜਾ ਰਹੀ ਹੈ। ਪੁਲਿਸ ਇਮਾਰਤਾਂ, ਥਾਣਿਆਂ ਅਤੇ ਚੌਕੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਧੁੰਦ ਦਾ ਕਹਿਰ : 3 ਭੈਣਾਂ ਨੂੰ ਟਰੱਕ ਨੇ ਮਾਰੀ ਟੱਕਰ, ਇਕ ਦੀ ਮੌਕੇ ‘ਤੇ ਮੌਤ
ਦੱਸ ਦੇਈਏ ਕਿ ਮੋਹਾਲੀ ਅਦਾਲਤ ਵਿਚ ਵੱਡੀ ਗਿਣਤੀ ਵਿੱਚ ਲੋਕ ਆਪਣੇ ਕੇਸਾਂ ਦੇ ਸਬੰਧ ਵਿੱਚ ਪਹੁੰਚਦੇ ਹਨ ਅਤੇ ਵਕੀਲ, ਜੱਜ ਅਤੇ ਹੋਰ ਸਟਾਫ ਵੀ ਇੱਥੇ ਮੌਜੂਦ ਹੁੰਦਾ ਹੈ। ਅਜਿਹੇ ‘ਚ ਇਹ ਜਗ੍ਹਾ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਸੰਵੇਦਨਸ਼ੀਲ ਹੈ। ਬੀਤੀ ਮਈ ਵਿੱਚ, ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਦੇ ਹੈੱਡਕੁਆਰਟਰ ‘ਤੇ RPG ਹਮਲਾ ਹੋਇਆ ਸੀ। ਅਜਿਹੇ ‘ਚ ਥਾਣਿਆਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਅੱਤਵਾਦੀਆਂ ਵੱਲੋਂ ਪੰਜਾਬ ‘ਚ ਲਿਆਂਦੇ ਗਏ 4 RPG ‘ਚੋਂ 1 ਬਰਾਮਦ ਕਰਨਾ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ -: