ਚੰਡੀਗੜ੍ਹ ਦੇ ਇਕ ਕਾਲਜ ਵਿਚ ਬੀਏ ਸੈਕੰਡ ਈਅਰ ਦੀ ਇਕ ਵਿਦਿਆਰਥੀ ਦੂਜੀ ਮੰਜ਼ਿਲ ਤੋਂ ਡਿਗ ਗਈ। ਕਾਲਜ ਦੇ ਵਿਦਿਆਰਥੀ ਤੇ ਕਾਲਜ ਮੈਨੇਜਮੈਂਟ ਦੇ ਲੋਕ ਤੁਰੰਤ ਦੌੜ ਕੇ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਵਿਦਿਆਰਥਣ ਨੂੰ ਪੀਜੀਆਈ ਭਰਤੀ ਕਰਾਇਆ ਜਿਥੇ ਇਲਾਜ ਦੌਰਾਨ ਵਿਦਿਆਰਥਣ ਨੇ ਦਮ ਤੋੜ ਦਿੱਤਾ।
ਵਿਦਿਆਰਥਣ ਦੀ ਪਛਾਣ ਚੰਡੀਗੜ੍ਹ ਦੇ ਸੈਕਟਰ-37 ਦੀ ਰਹਿਣ ਵਾਲੀ ਅਨੰਨਿਆ ਵਜੋਂ ਹੋਈ ਹੈ। ਹਾਦਸਾ ਉਸ ਸਮੇਂ ਹੋਇਆ ਜਦੋਂ ਅਨੰਨਿਆ ਕਾਲਜ ਦੇ ਵਾਸ਼ਰੂਮ ਜਾਣ ਨੂੰ ਪੌੜੀਆਂ ਚੜ੍ਹ ਰਹੀ ਸੀ। ਇਸ ਦੌਰਾਨ ਪੈਰ ਫਿਸਲਣ ਨਾਲ ਉਹ ਹੇਠਾਂ ਜਾ ਡਿੱਗੀ ਤੇ ਬੇਹੋਸ਼ ਹੋ ਗਈ। ਵਿਦਿਆਰਥੀ ਆਪਣਾ ਬੀਏ ਸੈਕੰਡ ਈਅਰ ਦਾ ਪਹਿਲਾ ਪੇਪਰ ਦੇਣ ਕਾਲਜ ਆਈ ਸੀ। ਅੱਜ ਉਸ ਦਾ ਪੰਜਾਬੀ ਦਾ ਪੇਪਰ ਸੀ। ਮ੍ਰਿਤਕਾ ਦੇ ਪਿਤਾ ਮੁਕੇਸ਼ ਨੇ ਕਿਹਾ ਕਿ ਸਵੇਰੇ ਅਸੀਂ ਇਕੱਠੇ ਨਾਸ਼ਤਾ ਕੀਤਾ ਸੀ। ਫਿਰ ਮੈਂ ਲੁਧਿਆਣਾ ਕੰਮ ‘ਤੇ ਚਲਾ ਗਿਆ। ਧੀ ਦੇ ਅਚਾਨਕ ਡਿਗਣ ਦੀ ਸੂਚਨਾ ਮਿਲੀ। ਪੀਜੀਆਈ ਆਉਣ ‘ਤੇ ਪਤਾ ਲੱਗਾ ਕਿ ਹੁਣ ਉਹ ਇਸ ਦੁਨੀਆ ਵਿਚ ਨਹੀਂ ਰਹੀ। 2 ਵਜੇ ਉਸ ਦਾ ਪੇਪਰ ਸੀ।
ਦੂਜੇ ਪਾਸੇ ਕਾਲਜ ਸੁਪਰਡੈਂਟ ਪਵਨ ਸ਼ਰਮਾ ਨੇ ਦੱਸਿਆ ਕਿ ਅਨੰਨਿਆ ਨੂੰ 12.25 ਮਿੰਟ ‘ਤੇ ਪੀਜੀਆਈ ਲੈ ਕੇ ਆਏ ਸੀ। ਕਾਲਜ ਮੈਨੇਜਮੈਂਟ ਨੇ ਕਿਹਾ ਕਿ ਇਹ ਦੇਖਣ ਵਾਲੀ ਗੱਲ ਹੈ ਕਿ ਅਨੰਨਿਆ ਇੰਨੀ ਜਲਦੀ ਕਾਲਜ ਕਿਉਂ ਆ ਗਈ ਜਦੋਂ ਕਿ ਉਸ ਦਾ ਪੇਪਰ 2 ਵਜੇ ਸੀ।
ਇਹ ਵੀ ਪੜ੍ਹੋ : ਫਾਜ਼ਿਲਕਾ ਦੇ ਭਲਾ ਰਾਮ ਦੀ ਚਮਕੀ ਕਿਸਮਤ ! ਲੱਗੀ ਢਾਈ ਕਰੋੜ ਦੀ ਲਾਟਰੀ
ਥਾਣਾ-36 ਦੇ ਪੁਲਿਸ ਮੁਲਾਜ਼ਮ ਕਾਲਜ ਫੈਕਲਟੀ ਤੋਂ ਪੁੱਛਗਿਛ ਕਰ ਰਹੇ ਹਨ। ਇਸ ਦੌਰਾਨ ਅਨੰਨਿਆ ਦੇ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਹੋਣ ਦਾ ਪਤਾ ਲੱਗਾ ਹੈ। ਕਾਲਜ ਪ੍ਰਬੰਧਨ ਅਨੁਸਾਰ ਉਸ ਦੇ ਨੋਟਿਸ ਵਿਚ ਅਜਿਹੀ ਕੋਈ ਗੱਲ ਨਹੀਂ ਆਈ ਜਿਸ ਤੋਂ ਪਤਾ ਲੱਗ ਸਕੇ ਕਿ ਉਹ ਕਿਸੇ ਗੱਲ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਵੇ।
ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਸੈਕਟਰ-36 ਥਾਣਾ ਐੱਸਐੱਚਓ ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੜਕੀ ਨੂੰ ਕਿਤੇ ਕਿਸੇ ਨੇ ਧੱਕਾ ਤਾਂ ਨਹੀਂ ਦਿੱਤਾ।
ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਲੜਕੀ ਵੱਲੋਂ ਹੀ ਦੂਜੀ ਮੰਜ਼ਿਲ ਤੋਂ ਖੁਦ ਛਲਾਂਗ ਲਗਾਈ ਗਈ ਹੈ। ਪਿਤਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲਜ ‘ਤੇ ਕੋਈ ਸ਼ੱਕ ਨਹੀਂ ਹੈ। ਅਨੰਨਿਆ ਘਰ ਦੱਸ ਕੇ ਗਈ ਸੀ ਕਿ ਉਹ ਕਾਲਜ ਜਾ ਰਹੀ ਹੈ। ਐੱਸਐੱਚਓ ਸੈਕਟਰ-36 ਜਸਪਾਲ ਸਿੰਘ ਨੇ ਦੱਸਿਆ ਕਿ ਅਨੰਨਿਆ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: