ਸਿੱਖ ਫਾਰ ਜਸਟਿਸ ਦੇ ਸੰਸਥਾਪਕ ਤੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਚੰਡੀਗੜ੍ਹ ਸਥਿਤ ਘਰ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਸੈਕਟਰ-15 ਸਥਿਤ ਘਰ ਦੇ ਮੇਨ ਗੇਟ ‘ਤੇ ਪੰਜਾਬ ਦੇ ਲੁਧਿਆਣਾ ਦੇ ਕਾਂਗਰਸ ਨੇਤਾ ਗੁਰਸਿਮਰਨ ਸਿੰਘ ਮੰਡ ਨੇ ਸਮਰਥਕਾਂ ਨਾਲ ਪਹੁੰਚ ਕੇ ਵੀਰਵਾਰ ਨੂੰ ਤਿਰੰਗਾ ਝੰਡਾ ਲਹਿਰਾਇਆ। ਇਸ ਦੌਰਾਨ ਉਨ੍ਹਾਂ ਨੇ ਭਾਰਤ ਮਾਤਾ ਕੀ ਜੈ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ।
ਇਸ ਦੌਰਾਨ ਮੰਡ ਨੇ ਕਿਹਾ ਕਿ ਹਰ ਭਾਰਤਵਾਸੀ ਦੀ ਤਰ੍ਹਾਂ ਉਹ ਵੀ ਦੇਸ਼ ਨੂੰ ਪਿਆਰ ਕਰਦੇ ਹਨ। ਪੰਨੂ ਲੋਕਾਂ ਨੂੰ ਭੜਕਾਉਣ ਦਾ ਕੰਮ ਕਰਦਾ ਹੈ ਤੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਉਸ ਦੇ ਘਰ ਇਹ ਤਿਰੰਗਾ ਲਗਾਇਆ ਗਿਆ ਹੈ। ਪੰਨੂ ਦੇ ਨਾਕਾਮ ਮਨਸੂਬੇ ਕਦੇ ਪੂਰੇ ਨਹੀਂ ਹੋਣਗੇ। ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਇਸ ਮਕਾਨ ‘ਤੇ ਮੋਹਾਲੀ ਸੀਬੀਆਈ ਕੋਰਟ ਵੱਲੋਂ ਜਾਰੀ ਨੈਸ਼ਨਲ ਸਕਿਓਰਿਟੀ ਏਜੰਸੀ ‘ਚ ਚੱਲ ਰਹੇ ਕੇਸ ਸਬੰਧੀ ਪੰਨੂ ਦੇ ਨਾਂ ਨੋਟਿਸ ਵੀ ਹੈ ।
ਦੱਸ ਦੇਈਏ ਕਿ ਵੀਰਵਾਰ ਦੁਪਹਿਰ 1.40 ਵਜੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਆਪਣੇ ਸਮਰਥਕਾਂ ਨਾਲ ਗੁਰਪਤਵੰਤ ਸਿੰਘ ਪੰਨੂ ਦੇ ਘਰ ਦੇ ਸਾਹਮਣੇ ਪੁੱਜੇ। ਘਰ ਦੇ ਬਾਹਰ ਸੁਰੱਖਿਆ ਗਾਰਡ ਵੀ ਤਾਇਨਾਤ ਸੀ। ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਗੁਰਸਿਮਰਨ ਕੁਝ ਸਮਾਂ ਆਪਣੇ ਸਮਰਥਕਾਂ ਨਾਲ ਘਰ ਦੇ ਬਾਹਰ ਹੀ ਰਹੇ। ਇਸ ਤੋਂ ਬਾਅਦ ਉਥੋਂ ਚਲੇ ਗਏ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਆਜ਼ਾਦੀ ਦਿਹਾੜੇ ‘ਤੇ ਹਰ ਘਰ ‘ਚ ਤਿਰੰਗਾ ਲਹਿਰਾਉਣ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਪੰਨੂ ਸਾਰੀਆਂ ਪ੍ਰਮੁੱਖ ਥਾਵਾਂ ‘ਤੇ ਖਾਲਿਸਤਾਨੀ ਝੰਡੇ ਲਹਿਰਾਉਣ ਲਈ ਲੋਕਾਂ ਨੂੰ ਉਕਸਾਉਣ ‘ਚ ਲੱਗਾ ਹੋਇਆ ਹੈ। ਇਸ ਵਿੱਚ ਝੰਡਾ ਲਹਿਰਾਉਣ ਵਾਲਿਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ ਹਨ ਅਤੇ ਦੂਜੇ ਦੇਸ਼ਾਂ ਵਿੱਚ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ। ਪਿੱਛੇ ਜਿਹੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸਿੱਖ ਨੌਜਵਾਨਾਂ ਨੂੰ ਪੰਨੂ ਦੇ ਲਾਲਚ ਤੋਂ ਦੂਰ ਰਹਿਣ ਅਤੇ ਗੁੰਮਰਾਹ ਨਾ ਹੋਣ ਲਈ ਕਿਹਾ ਸੀ।