ਰੇਲ ਲੈਂਡ ਡਿਵੈਲਪਮੈਂਟ ਅਥਾਰਟੀ (RLDA) ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਪਹਿਲੇ ਪੜਾਅ ਤਹਿਤ ਰੇਲਵੇ ਸਟੇਸ਼ਨ ‘ਤੇ ਬਣੇ ਕੁਝ ਦਫ਼ਤਰਾਂ ਅਤੇ ਜਨਤਕ ਸਹੂਲਤਾਂ ਨੂੰ ਸ਼ਿਫਟ ਕੀਤਾ ਜਾਵੇਗਾ। ਇਸ ਸਬੰਧੀ ਅੰਬਾਲਾ ਡਿਵੀਜ਼ਨ ਦੇ ਅਧਿਕਾਰੀਆਂ ਵੱਲੋਂ ਰੇਲਵੇ ਸਟੇਸ਼ਨ ਦਾ ਨਿਰੀਖਣ ਵੀ ਕੀਤਾ ਗਿਆ ਹੈ। ਦੱਸ ਦੇਈਏ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਜ਼ਿੰਮੇਵਾਰੀ ਆਹਲੂਵਾਲੀਆ ਕੰਟਰੈਕਟ ਇੰਡੀਆ ਲਿਮਟਿਡ ਨੂੰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪਲੇਟਫਾਰਮ ਨੰਬਰ 1 ‘ਤੇ ਪਹਿਲੀ ਸ਼੍ਰੇਣੀ ਅਤੇ ਦੂਜੀ ਸ਼੍ਰੇਣੀ ਦੇ ਵੇਟਿੰਗ ਰੂਮ ਨੂੰ ਢਾਹ ਦਿੱਤਾ ਜਾਵੇਗਾ। ਇਸ ਸਬੰਧੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ’ਤੇ ਦੋ ਵੇਟਿੰਗ ਹਾਲ ਰਹਿਣਗੇ। ਰੇਲਵੇ ਸਾਈਡ ਤੋਂ ਯਾਤਰੀਆਂ ਨੂੰ ਵਧੀਆ ਸਹੂਲਤਾਂ ਦੇਣ ਲਈ 3 AC ਰਿਟਾਇਰਿੰਗ ਰੂਮ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ 1 ਨੂੰ ਢਾਹ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਦੇ ਦੋ AC ਰਿਟਾਇਰਿੰਗ ਰੂਮ ਬਚ ਜਾਣਗੇ। ਅਜਿਹੇ ‘ਚ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਹੀਰਾਬੇਨ UN ਮਹਿਤਾ ਹਸਪਤਾਲ ‘ਚ ਦਾਖਲ, ਮਾਂ ਨੂੰ ਵੇਖਣ ਕੁਝ ਸਮੇਂ ‘ਚ ਅਹਿਮਦਾਬਾਦ ਪਹੁੰਚਣਗੇ PM ਮੋਦੀ
ਇਸਦੇ ਨਾਲ ਹੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਨੈਕ ਬਾਰ ਨੂੰ ਢਾਹ ਕੇ ਕਿਸੇ ਹੋਰ ਥਾਂ ‘ਤੇ ਸ਼ਿਫਟ ਕਰਨ ਦਾ ਵਿਚਾਰ ਚੱਲ ਰਿਹਾ ਹੈ। ਇਨ੍ਹਾਂ ਹੀ ਨਹੀਂ ਮੁੱਖ ਟਿਕਟ ਨਿਰੀਖਣ ਰੂਮ ਅਤੇ ਵੀ.ਆਈ.ਪੀ. ਐਗਜ਼ੈਕਟਿਵ ਲਾਜ ਨੂੰ ਵੀ ਢਾਹ ਕੇ ਕਿਸੇ ਹੋਰ ਥਾਂ ‘ਤੇ ਤਬਦੀਲ ਕੀਤਾ ਜਾਵੇਗਾ। ਚੀਫ਼ ਟਿਕਟ ਇੰਸਪੈਕਟਰ ਦਾ ਕਮਰਾ ਵੀ ਦੂਜੇ ਪਾਸੇ ਤਬਦੀਲ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਦਫ਼ਤਰਾਂ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਕਿਸੇ ਹੋਰ ਥਾਂ ‘ਤੇ ਤਬਦੀਲ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: