ਪੰਚਕੂਲਾ ਦੇ ਇੰਡਸਟ੍ਰੀਅਲ ਏਰੀਆ ਫੇਜ਼-2 ਸਥਿਤ ਤੀਜੀ ਮੰਜ਼ਿਲ ‘ਤੇ ਜਨਰੇਟਰ ਚੜ੍ਹਾ ਰਹੀ ਕ੍ਰੇਨ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿਚ ਜਨਰੇਟਰ ‘ਤੇ ਬੈਠੇ ਦੋ ਹੈਲਪਰ ਭਾਰੀ ਜਨਰੇਟਰ ਦੇ ਨਾਲ ਸਿੱਧੇ ਜ਼ਮੀਨ ‘ਤੇ ਜਾ ਡਿੱਗੇ। ਦਰਦਨਾਕ ਹਾਦਸੇ ਵਿਚ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਮਨੀਸ਼ ਤੇ ਨਵੀਨ ਵਜੋਂ ਹੋਈ ਹੈ। ਸੈਕਟਰ19 ਪੁਲਿਸ ਚੌਕੀ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸਾ ਬੀਤੀ ਸ਼ਾਮ ਵਾਪਰਿਆ। ਕੰਪਨੀ ਦੀ ਤੀਜੀ ਮੰਜ਼ਿਲ ‘ਤੇ ਕ੍ਰੇਨ ਦੀ ਮਦਦ ਨਾਲ ਵੱਡਾ ਜਨਰੇਟਰ ਪਹੁੰਚਾਇਆ ਜਾ ਰਿਹਾ ਸੀ। ਦੋਵੇਂ ਹੈਲਪਰ ਜਨਰੇਟਰ ਦੇ ਉਪਰ ਹੀ ਬੈਠੇ ਹੋਏ ਸਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੂੰ ਅੱਜ ਹਸਪਤਾਲ ਤੋਂ ਮਿਲ ਸਕਦੀ ਹੈ ਛੁੱਟੀ, ਸੱਜੇ ਗੁੱਟ ‘ਤੇ ਲੱਗੀ ਸੀ ਕਿਰਪਾਨ, ਲੱਗੇ 9 ਟਾਂਕੇ
ਜਿਵੇਂ ਹੀ ਕ੍ਰੇਨ ਨੇ ਜਨਰੇਟਰ ਨੂੰ ਤੀਜੀ ਮੰਜ਼ਿਲ ਦੀ ਉਚਾਈ ਤੱਕ ਚੁੱਕਿਆ ਅਚਾਨਕ ਭਾਰ ਦਾ ਸੰਤੁਲਨ ਵਿਗੜ ਗਿਆ। ਦੇਖਦੇ ਹੀ ਦੇਖਦੇ ਕ੍ਰੇਨ ਇਕ ਪਾਸੇ ਪਲਟ ਗਈ। ਜਨਰੇਟਰ ‘ਤੇ ਸਵਾਰ ਦੋਵੇਂ ਹੈਲਪਰ ਕਈ ਫੁੱਟ ਦੀ ਉਚਾਈ ਤੋਂ ਜਨਰੇਟਰ ਦੇ ਨਾਲ ਹੇਠਾਂ ਫਰਸ਼ ‘ਤੇ ਜਾ ਡਿੱਗੇ। ਹਾਦਸੇ ਵਿਚ ਕ੍ਰੇਨ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਤੇ ਉਹ ਵਾਲ-ਵਾਲ ਬਚ ਗਿਆ। ਹਾਦਸੇ ਦੇ ਬਾਅਦ ਕੰਪਨੀ ਵਿਚ ਹਫੜਾ-ਦਫੜੀ ਮਚ ਗਈ। ਦੋਵੇਂ ਨੌਜਵਾਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








