IPL ਵਿਚ ਚੇਨਈ ਸੁਪਰ ਕਿੰਗਸ (CSK) ਨੂੰ ਲਗਾਤਾਰ ਤੀਜੀ ਹਾਰ ਮਿਲੀ। ਟੀਮ ਨੂੰ ਚਿੰਨਾਸਵਾਮੀ ਸਟੇਡੀਅਮ ਵਿਚ ਹੋਮ ਟੀਮ ਰਾਇਲ ਚੈਲੇਂਜਰਸ ਬੇਂਗਲੁਰੂ (RCB) ਨੇ 43 ਦੌੜਾਂ ਤੋਂ ਹਰਾ ਦਿੱਤਾ। ਦੂਜੇ ਮੈਚ ਵਿਚ ਟੌਸ ਹਾਰ ਕੇ ਪਹਿਲਾਂ ਬੈਟਿੰਗ ਕਰਨ ਉਤਰੀ RCB ਨੇ 250 ਦੌੜਾਂ ਬਣਾਈਆਂ। ਇਹ ਸੀਜ਼ਾ ਦਾ ਬੈਸਟ ਸਕੋਰ ਹੈ। CSK 207 ਦੌੜਾਂ ਹੀ ਬਣਾ ਸਕੀ।
RCB ਲਈ ਟਿਮ ਡੇਵਿਟ ਨੇ 25 ਗੇਂਦਾਂ ‘ਤੇ 8 ਛੱਕੇ ਲਗਾ ਕੇ 70 ਦੌੜਾਂ ਬਣਾਈਆਂ। ਕਪਤਾਨ ਰਜਤ ਪਾਟੀਦਾਰ ਨੇ 48, ਫਿਲ ਸਾਲਟ ਨੇ 46, ਵਿਰਾਟ ਕੋਹਲੀ ਨੇ 28 ਤੇ ਦੇਵਦਤ ਪਡਿਕੱਲ ਨੇ 50 ਦੌੜਾਂ ਬਣਾਈਆਂ। ਭੁਵਨੇਸ਼ਵਰ ਕੁਮਾਰ ਨੇ 3 ਵਿਕਟਾਂ ਲਈਆਂ। ਅਭਿਨੰਦਨ ਸਿੰਘ, ਜੈਕਬ ਡਫੀ ਤੇ ਕਰੁਣਾਲ ਪਾਂਡੇਯ ਨੂੰ 2-2 ਵਿਕਟਾਂ ਮਿਲੀਆਂ। ਭੂਵੀ ਨੇ IPL ਵਿਚ 200 ਵਿਕਟਾਂ ਪੂਰੀਆਂ ਕਰ ਲਈਆਂ।

CSK ਲਈ ਪ੍ਰਸ਼ਾਂਤ ਵੀਰ ਨੇ 43 ਤੇ ਜੈਮੀ ਓਵਰਟਨ ਨੇ 37 ਦੌੜਾਂ ਬਣਾਈਆਂ। ਓਵਰਟਨ, ਅੰਸ਼ੁਲ ਕੰਬੋਜ ਤੇ ਸ਼ਿਵਮ ਦੁਬੇ ਨੂੰ 1-1 ਵਿਕਟ ਮਿਲਿਆ। ਟੀਮ ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਤੇ ਪੰਜਾਬ ਕਿੰਗਸ ਤੋਂ ਵੀ ਹਾਰ ਚੁੱਕੀ ਹੈ। ਦੂਜੇ ਪਾਸੇ ਬੇਂਗਲੁਰੂ ਨੇ ਪਹਿਲੇ ਮੈਚ ਵਿਚ ਸਨਰਾਈਜਰਸ ਹੈਦਰਾਬਾਦ ਨੂੰ ਹਰਾਇਆ ਸੀ।
ਇਹ ਵੀ ਪੜ੍ਹੋ : ਅੱਜ ਚੰਡੀਗੜ੍ਹ ‘ਚ CM ਮਾਨ ਕਰਨਗੇ ਅਹਿਮ ਪ੍ਰੈੱਸ ਕਾਨਫਰੰਸ, ਕੈਬਨਿਟ ਮੰਤਰੀ ਸੰਜੀਵ ਅਰੋੜਾ ਵੀ ਹੋਣਗੇ ਮਜੂਦ
20ਵੇਂ ਓਵਰ ਦੀ ਚੌਥੀ ਗੇਂਦ ‘ਤੇ ਅਭਿਨੰਦਨ ਸਿੰਘ ਨੇ ਮੈਟ ਹੇਨਰੀ ਨੂੰ ਮਿਡ ਵਿਕਟ ‘ਤੇ ਕੈਚ ਕਰਾ ਦਿੱਤਾ। ਇਸ ਦੇ ਨਾਲ ਹੀ CSK 207 ਦੌੜਾਂ ‘ਤੇ ਸਿਮਟ ਗਈ ਤੇ RCB ਨੇ 43 ਦੌੜਾਂ ਨਾਲ ਮੈਚ ਜਿੱਤ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









