ਪੰਜਾਬ ਦੇ ਪਟਿਆਲਾ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਅੱਜ ਇੱਕ ਦਿਨ ਲਈ ਪਟਿਆਲਾ ਦਾ DC ਬਣਾਇਆ ਗਿਆ। ਇੱਕ ਦਿਨ ਲਈ DC ਬਣੀ ਵਿਦਿਆਰਥਣ ਮਹਿਫੂਜ਼ਾ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਈ ਪ੍ਰਕਾਰ ਦੇ ਪ੍ਰਸ਼ਾਸਨਿਕ ਸਰਕਾਰੀ ਕੰਮਾਂ ਦੀ ਜਾਣਕਾਰੀ ਲੈਣ ਦੇ ਨਾਲ-ਨਾਲ ਰਿਕਾਰਡ ਰੂਮ ਦਾ ਨਿਰੀਖਣ ਵੀ ਕੀਤਾ। ਮਹਿਫੂਜ਼ਾ ਸਰਕਾਰੀ ਸਮਾਰਟ ਮਾਡਲ ਟਾਊਨ ਸਕੂਲ ਦੀ ਵਿਦਿਆਰਥਣ ਹੈ।
ਜਾਣਕਾਰੀ ਅਨੁਸਾਰ DC ਪਟਿਆਲਾ ਸਾਕਸ਼ੀ ਸਾਹਨੀ ਵੀ ਅੱਜ ਨਵ-ਨਿਯੁਕਤ DC ਦੇ ਆਉਣ ‘ਤੋਂ ਬਾਅਦ ਮੁਲਾਜ਼ਮ ਬਣ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਰਕਾਰੀ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇੱਕ ਦਿਨ ਲਈ ਪਟਿਆਲਾ ਦਾ DC ਬਣਾਉਣ ਲਈ ਮਹਿਫੂਜਾ ਦੇ ਪਿਤਾ ਮੱਖਣ ਖਾਨ ਵਾਸੀ ਇੰਦਰਪੁਰਾ ਨੇ DC ਪਟਿਆਲਾ ਸਮੇਤ ਮੁਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ : ਕਪੂਰਥਲਾ : ਰਿਸ਼ਵਤ ਕੇਸ ‘ਚ ਫਰਾਰ ਔਰਤ ਕਾਬੂ, ਪੁਲਿਸ ਵਾਲੇ ਬਣੇ ਸਾਥੀਆਂ ਦੀ ਵਸੂਲੀ ‘ਚ ਕਰਦੀ ਸੀ ਮਦਦ
DC ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰ ਮਹੀਨੇ ਉਨ੍ਹਾਂ ਦੀ ਰੁਚੀ ਵਾਲੇ ਵਿਭਾਗਾਂ ਦੇ ਨਾਲ-ਨਾਲ ਉਨ੍ਹਾਂ ਦੇ ਰੋਲ ਮਾਡਲ ਵਿਭਾਗ ਦੇ ਨਾਲ ਵੀ ਜੋੜਿਆ ਜਾਵੇਗਾ। ਸਾਕਸ਼ੀ ਸਾਹਨੀ ਦੇ ਕਿਹਾ ਕਿ ਇਹ ਪ੍ਰੋਗਰਾਮ ਸਾਰੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: