ਦੀਵਾਲੀ ਮੌਕੇ ਵੱਖ-ਵੱਖ ਕੰਪਨੀਆਂ ਵੱਲੋਂ ਮੁਲਾਜ਼ਮਾਂ ਨੂੰ ਗਿਫਟ ਜਾਂ ਬੋਨਸ ਦਿੱਤਾ ਜਾਂਦਾ ਹੈ। ਪਰ ਅੱਜ ਤੁਹਾਨੂੰ ਇਕ ਅਜਿਹੀ ਕੰਪਨੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਮੁਲਾਜ਼ਮਾਂ ਨੂੰ ਕਾਰਾਂ ਗਿਫਟ ਕੀਤੀਆਂ ਹਨ। ਇਹ ਕੰਪਨੀ ਮੋਹਾਲੀ ਦੇ ਪੰਚਕੂਲਾ ਦੀ ਹੈ। ਇਹ ਫਾਰਮਾ ਕੰਪਨੀ ਹੈ ਜਿਸ ਦੇ ਮਾਲਕ ਵੱਲੋਂ ਆਪਣੇ ਆਫਿਸ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ 12 ਗੱਡੀਆਂ ਤੋਹਫੇ ਵਜੋਂ ਦਿੱਤੀਆਂ ਗਈਆਂ ਹਨ।
ਫਾਰਮਾ ਕੰਪਨੀ ਦੇ ਮਾਲਕ ਐੱਮਕੇ ਭਾਟੀਆ ਨੇ ਕਿਹਾ ਕਿ ਮੈਂ ਮੁਲਾਜ਼ਮਾਂ ਦੀ ਮਿਹਨਤ ਤੇ ਇਮਾਨਦਾਰੀ ਨੂੰ ਵੇਖ ਕੇ ਉਨ੍ਹਾਂ ਨੂੰ ਕਾਰਾਂ ਗਿਫਟ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਦਫਤਰ ਵਿਚ ਮੈਂ ਮਾਲਕ ਵਾਂਗ ਕੰਮ ਕਰਦਾ ਹਾਂ ਤੇ ਨਾ ਹੀ ਉਹ ਕਰਮਚਾਰੀਆਂ ਵਾਂਗ ਕੰਮ ਕਰਦੇ ਨੇ, ਉਹ ਤਾਂ ਮੇਰੇ ਲਈ ਇਹ ਸੈਲਿਬ੍ਰਿਟੀ ਨੇ, ਮੁਲਾਜ਼ਮ ਨਹੀਂ।
ਇਹ ਵੀ ਪੜ੍ਹੋ : ਹਿਮਾਚਲ : ਕੁਫਰੀ ‘ਚ ਕਾਰੋਬਾਰੀਆਂ ਨੂੰ ਵੱਡਾ ਝਟਕਾ! NGT ਨੇ ਘੋੜਿਆਂ ਦੀ ਗਿਣਤੀ 217 ਤੱਕ ਕੀਤੀ ਸੀਮਤ
ਇਸ ਫਾਰਮਾ ਕੰਪਨੀ ਵਿਚ 12 ਮੁਲਾਜ਼ਮ ਕੰਮ ਕਰਦੇ ਹਨ ਤੇ ਸਾਰੇ ਮੁਲਾਜ਼ਮਾਂ ਨੂੰ ਗੱਡੀਆਂ ਗਿਫਟ ਕੀਤੀਆਂ ਗਈਆਂ ਹਨ। ਕੰਪਨੀ ਦੇ ਮਾਲਕ ਐੱਮ. ਕੇ. ਭਾਟੀਆ ਕਿਹਾ ਕਿ ਜਦੋਂ ਤੋਂ ਇਹ ਕੰਪਨੀ ਸ਼ੁਰੂ ਹੋਈ ਸੀ ਤਾਂ ਉਸ ਸਮੇਂ ਤੋਂ ਹੀ ਇਹ ਕਰਮਚਾਰੀ ਕੰਮ ਕਰ ਰਹੇ ਹਨ ਤੇ ਇਨ੍ਹਾਂ ਦੀ ਇਮਾਨਦਾਰੀ ਤੇ ਮਿਹਨਤ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਕਾਰਾਂ ਤੋਹਫੇ ਵਜੋਂ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ : –