3 miscreants fire : ਮੋਗਾ : ਸ਼ੁੱਕਰਵਾਰ ਸ਼ਾਮ ਨੂੰ ਪੁਰਾਣੀ ਅਨਾਜ ਮੰਡੀ ‘ਚ ਚਾਵਲਾਂ ਦੀ ਦੁਕਾਨ ‘ਤੇ ਆ ਕੇ 3 ਬਦਮਾਸ਼ਾਂ ਨੇ ਵਪਾਰੀ ਦੇ ਪੁੱਤਰ ਨੂੰ ਗੋਲੀਆਂ ਮਾਰ ਦਿੱਤੀਆਂ। ਬਦਮਾਸ਼ ਪੈਦਲ ਆਏ ਸਨ। ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ‘ਚ ਰਾਮਪਾਲ ਤੇ ਕੁਲਦੀਪ ਕੁਮਾਰ ਸਾਂਝੇ ਤੌਰ ‘ਤੇ ਚਾਵਲ ਦਾ ਕਾਰੋਬਾਰ ਕਰਦੇ ਹਨ। ਗੋਲੀ ਮਾਰਨ ਤੋਂ ਬਾਅਦ ਉਹ ਸਕੂਟੀ ਤੇ ਉਸ ਕੋਲ ਕੰਮ ਕਰਨ ਵਾਲੇ ਲੜਕੇ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਕਾਰਨ ਲੋਕਾਂ ਦੇ ਮਨ ਵਿੱਚ ਸਹਿਮ ਦਾ ਮਾਹੌਲ ਬਣਆ ਹੋਇਆ ਹੈ ਤੇ ਉਹ ਸੁਰੱਖਿਆ ਦੀ ਮੰਗ ਕਰ ਰਹੇ ਹਨ।
ਦੁਕਾਨਦਾਰ ਹਿੰਮਤ ਕੁਮਾਰ ਨੇ ਦੱਸਿਆ ਕਿ ਕੁਲਦੀਪ ਕੁਮਾਰ ਦਾ ਪੁੱਤਰ ਰਮੇਸ਼ ਕੁਮਾਰ ਕਾਕੂ ਸ਼ਾਮ 4 ਵਜੇ ਦੁਕਾਨ ‘ਤੇ ਬੈਠਾ ਸੀ। ਤਬੀਅਤ ਠੀਕ ਨਾ ਹੋਣ ਕਾਰਨ ਮਾਲਕ ਪਹਿਲਾਂ ਹੀ ਘਰ ਚਲਾ ਗਿਆ ਸੀ। 3 ਨੌਜਵਾਨ ਨੇ ਦੁਕਾਨ ‘ਤੇ ਆ ਕੇ ਗੱਲੇ ‘ਚੋਂ ਪੈਸੇ ਕੱਢ ਕੇ ਦੇਣ ਨੂੰ ਕਿਹਾ। ਅਸੀਂ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹਨ। ਇਹ ਸੁਣ ਕੇ ਉਨ੍ਹਾਂ ਵਿੱਚੋਂ ਇੱਕ ਨੇ ਪਿਸਤੌਲ ਰਮੇਸ਼ ਕੁਮਾਰ ‘ਤੇ 3 ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚੋਂ ਦੋ ਗੋਲੀਆਂ ਉਸ ਦੇ ਪੇਟ ਵਿੱਚ ਲੱਗੀਆਂ। ਦੁਕਾਨਦਾਰਾਂ ਨੇ ਕਾਕੂ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਹਾਲਤ ਗੰਭੀਰ ਦੇਖ ਕੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਡੀ. ਐੱਸ. ਪੀ. ਸਿਟੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਫਿਰੌਤੀ ਲਈ ਧਮਕਾਉਣ ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਹੋਇਆ ਹੈ। ਜਿਸ ਸਕੂਟੀ ‘ਤੇ ਇਹ ਤਿੰਨੇ ਦੋਸ਼ੀ ਭੱਜੇ ਹਨ, ਉਸ ‘ਚ ਮਾਲਕ ਦਾ ਮੋਬਾਈਲ ਫੋਨ ਵੀ ਸੀ। ਉਸ ਦੀ ਸਹਾਇਤਾ ਨਾਲ ਇਹ ਪਤਾ ਲੱਗਾ ਹੈ ਕਿ ਉਹ ਧਰਮਕੋਟ ਦੀਆਂ ਨਹਿਰਾਂ ਵੱਲ ਭੱਜੇ ਹਨ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।