ਪੰਜਾਬ ਦੇ ਸੰਗਰੂਰ ਜ਼ਿਲ੍ਹਾ ਦੇ ਪਿੰਡ ਚੱਠਾ ਨਨਹੇੜਾ ਦੇ ਸ਼ੈਲਰ ਵਿੱਚ ਸੋਮਵਾਰ ਸਵੇਰੇ 5 ਮਜ਼ਦੂਰਾਂ ਦੀ ਮੌਤ ਹੋ ਗਈ। ਜਦੋਂ ਕਿ ਬੇਹੋਸ਼ ਹੋਏ ਇੱਕ ਮਜ਼ਦੂਰ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਇਹ ਹਾਦਸਾ ਚੁੱਲ੍ਹੇ ‘ਚੋਂ ਨਿਕਲਣ ਵਾਲੇ ਧੂੰਏਂ ਤੋਂ ਸਾਹ ਘੁੱਟਣ ਨਾਲ ਵਾਪਰੀ ਹੈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਮਜ਼ਦੂਰ ਬਿਹਾਰ ਦੇ ਹਨ ਤੇ ਆਪਸ ਵਿੱਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ।
ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸ਼ੈਲਰ ’ਤੇ ਪੁੱਜੇ ਮਜ਼ਦੂਰਾਂ ਨੇ ਵਰਕਰਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਜਦੋਂ ਕਾਫੀ ਦੇਰ ਤੱਕ ਕਿਸੇ ਨੇ ਕੋਈ ਜਵਾਬ ਨਾ ਦਿੱਤਾ ‘ਤਾਂ ਇਸ ਮਗਰੋਂ ਲੋਕਾਂ ਨੇ ਦਰਵਾਜ਼ਾ ਤੋੜ ਕੇ ਦੇਖਿਆ। ਸਾਰੇ ਮਜ਼ਦੂਰ ਕਮਰੇ ਵਿੱਚ ਬੇਹੋਸ਼ ਪਏ ਦਿਖਾਈ ਦਿੱਤੇ। ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਮੁਲਾਜ਼ਮਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਹਾਦਸੇ ਦੀ ਸੂਚਨਾ ‘ਤੇ ਸਥਾਨਕ ਪੁਲਿਸ ਦੇ ਨਾਲ FSL ਮਾਹਿਰ ਵੀ ਪਹੁੰਚ ਗਏ ਹਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਜ਼ਦੂਰਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰ ਨੇ ਪੰਜ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਵਿਚ ਮਰੇ ਮਜਦੂਰਾਂ ਦੀ ਪਛਾਣ ਬਿਹਾਰ ਵਾਸੀ ਅੰਤ ਕੁਮਾਰ, ਰਾਧੇ ਸਦਾ, ਸਚਿਨ ਕੁਮਾਰ, ਸਤਵਨ ਕੁਮਾਰ ਅਤੇ ਨਰਾਇਣ ਸਦਾ ਵਜੋਂ ਹੋਈ ਹੈ। ਦੂਜੇ ਪਾਸੇ ਇਲਾਜ ਅਧੀਨ ਮਜ਼ਦੂਰ ਦੀ ਸ਼ਨਾਖਤ ਰੁਦਲ ਸਦਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ICICI ਬੈਂਕ ਧੋਖਾਧੜੀ ਮਾਮਲਾ: ਚੰਦਾ ਕੋਚਰ ਤੇ ਦੀਪਕ ਕੋਚਰ ਨੂੰ ਹਾਈਕੋਰਟ ‘ਤੋਂ ਮਿਲੀ ਜ਼ਮਾਨਤ
ਜਾਣਕਾਰੀ ਅਨੁਸਾਰ ਠੰਢ ਤੋਂ ਬਚਣ ਲਈ ਬੀਤੀ 8 ਜਨਵਰੀ ਦੀ ਰਾਤ ਕਰੀਬ 12 ਵਜੇ ਸਾਰੇ ਮਜ਼ਦੂਰਾਂ ਨੇ ਕਮਰੇ ਵਿੱਚ ਚੁੱਲ੍ਹਾ ਜਗਾ ਦਿੱਤਾ ਸੀ। ਜਿਸ ਮਗਰੋਂ ਉਨ੍ਹਾਂ ਕਮਰੇ ਦਾ ਦਰਵਾਜ਼ਾ ਵੀ ਬੰਦ ਕਰ ਦਿੱਤਾ ਸੀ। ਕਮਰੇ ਵਿਚ ਹੋਰ ਥਾਂ ਤੋਂ ਹਵਾਦਾਰੀ ਦਾ ਕੋਈ ਰਸਤਾ ਨਹੀਂ ਸੀ। ਅਜਿਹੇ ‘ਚ ਧੂੰਏਂ ਦੇ ਗੈਸ ਦੇ ਦਬਾਅ ਕਾਰਨ ਆਕਸੀਜਨ ਦੀ ਕਮੀ ਹੋ ਗਈ। ਜਿਸ ਕਰਨ ਸਾਰੇ ਮਜ਼ਦੂਰ ਸੁੱਤੇ ਪਏ ਰਹੇ। ਫਿਲਹਾਲ ਪੁਲਿਸ ਇਸ ਮਾਮਲੇ ਸਬੰਧੀ ਘਟਨਾ ਵਾਲੀ ਥਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: