ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਸ਼ਹਿਰ ਦੇ ਪਿੰਡ ਮਾਜਰੀ ‘ਚ ਟਰਾਲੀ ਦਾ ਟਰੈਕਟਰ ‘ਤੋਂ ਹੁੱਕ ਖੁਲਣ ਕਰਕੇ ਹਾਦਸਾ ਵਾਪਰਿਆ ਹੈ। ਤੇਜ਼ ਰਫਤਾਰ ‘ਚ ਆ ਰਹੀ ਟਰਾਲੀ ਬੇਕਾਬੂ ਹੋਣ ਕਾਰਨ ਇੱਕ ਘਰ ਵਿੱਚ ਵੜ ਗਈ। ਦੱਸਿਆ ਜਾ ਰਿਹਾ ਹੈ, ਟਰਾਲੀ ਨੇ ਕਰੀਬ 2 ਤੋਂ 3 ਕਾਰਾਂ ਨੂੰ ਵੀ ਟੱਕਰ ਮਾਰੀ ਹੈ। ਜਿਸ ਕਾਰਨ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਗ਼ਨੀਮਤ ਰਹੀ ਕਿ ਹਾਦਸੇ ਵਿੱਚ ਟਰਾਲੀ ਦੀ ਲਪੇਟ ਵਿੱਚ ਕੋਈ ਨਹੀਂ ਆਇਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਸ ਹਾਦਸੇ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਦੇ ਦੱਸਿਆ ਕਿ ਘਟਨਾ ਤੋਂ ਕਰੀਬ 10 ਮਿੰਟ ਪਹਿਲਾਂ ਧੁੱਪ ਸੇਕ ਰਹੇ ਬੱਚੇ ਅਤੇ ਔਰਤਾਂ ਘਰ ਦੇ ਅੰਦਰ ਚਲੇ ਗਏ ਸਨ। ਜਿਸ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਚਸ਼ਮਦੀਦਾਂ ਅਨੁਸਾਰ ਟਰੈਕਟਰ ਚਾਲਕ ਤੇਜ਼ ਰਫ਼ਤਾਰ ‘ਤੇ ਸੀ। ਇਸ ਦੌਰਾਨ ਇੱਕ ਘਰ ਦੀ ਕੰਧ ਵੀ ਟੁੱਟ ਗਈ। ਇਸ ਦੇ ਨਾਲ ਹੀ ਖਰੀਦਦਾਰੀ ਲਈ ਬਾਜ਼ਾਰ ਗਏ ਕਾਰ ਚਾਲਕਾਂ ਦੇ ਵਾਹਨਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਆਪਣੇ ਵਾਹਨ ਸੜਕ ਦੇ ਕਿਨਾਰੇ ਖੜ੍ਹੇ ਕੀਤੇ ਹੋਏ ਸਨ।
ਇਹ ਵੀ ਪੜ੍ਹੋ : PM ਮੋਦੀ ਨੇ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ ਦਾ ਕੀਤਾ ਉਦਘਾਟਨ
ਲੋਕਾਂ ਵੱਲੋਂ ਜਦੋਂ ਟਰੈਕਟਰ ਚਾਲਕ ਤੋਂ ਉਸ ਦਾ ਲਾਇਸੈਂਸ ਮੰਗਿਆ ਗਿਆ ਤਾਂ ਪਤਾ ਲੱਗਾ ਕਿ ਉਹ ਅਜੇ ਨਾਬਾਲਗ ਹੈ। ਉਸ ਕੋਲ ਕਿਸੇ ਕਿਸਮ ਦਾ ਲਾਇਸੈਂਸ ਨਹੀਂ ਹੈ। ਇਸ ਘਟਨਾ ਸਬੰਧੀ ਟਰੈਕਟਰ ਚਾਲਕ ਨੇ ਦੱਸਿਆ ਕਿ ਉਹ ਟਰੈਕਟਰ ਠੀਕ ਕਰਵਾ ਕੇ ਮਹਿਲ ਕਲਾਂ ਤੋਂ ਬੱਸੀ ਵੱਲ ਜਾ ਰਿਹਾ ਸੀ। ਟਰਾਲੀ ਦੀ ਹੁੱਕ ਠੀਕ ਨਹੀਂ ਸੀ। ਜਿਸ ਕਾਰਨ ਟਰਾਲੀ ਰਸਤੇ ਵਿੱਚ ਹੀ ਵੱਖ ਹੋ ਗਈ। ਫਿਲਹਾਲ ਲੋਕਾਂ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: