ਪੰਜਾਬ ‘ਚ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਹਨ ਜਿਨ੍ਹਾਂ ਦੀ ਵਜ੍ਹਾ ‘ਤੋਂ ਪੁਲਿਸ ਮਹਿਕਮਾ ਬਦਨਾਮ ਹੋ ਚੁਕੇ ਹਨ। ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰੀ ਅਤੇ ਰਿਸ਼ਵਤਖੋਰੀ ਨਾਲ ਵੀ ਜਾਣਿਆ ਜਾਂਦਾ ਹੈ। ਅਜਿਹੇ ‘ਚ ਬਰਨਾਲਾ ਦੇ ਇਕ ਪੁਲਿਸ ਮੁਲਾਜ਼ਮ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਪੁਲਿਸ ਮੁਲਾਜ਼ਮ ਨੇ ਇਕ ਵਿਅਕਤੀ ਦਾ ਡਿੱਗਿਆ ਹੋਇਆ ਮੋਬਾਈਲ ਵਾਪਸ ਕੀਤਾ, ਇਸ ਕਰਕੇ ਉਨ੍ਹਾਂ ਦੀ ਕਾਫੀ ਤਾਰੀਫ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦਿੱਲੀ : ਬੇਕਾਬੂ ਕਾਰ ਨੇ ਫੁੱਟਪਾਥ ‘ਤੇ ਖੜ੍ਹੇ 6 ਸਾਲਾਂ ਮਾਸੂਮ ਸਣੇ 3 ਬੱਚਿਆਂ ਨੂੰ ਦਰੜਿਆ
ਜਾਣਕਾਰੀ ਅਨੁਸਾਰ ਜੋਨੀ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਦਸਮੇਸ਼ ਨਗਰ, ਧਨੌਲਾ ਰੋਡ, ਬਰਨਾਲਾ ਦਾ ਮੋਬਾਈਲ ਫੋਨ ਪੁਰਾਣੀ ਸਬਜ਼ੀ ਮੰਡੀ ਵਿੱਚ ਡਿੱਗ ਪਿਆ ਸੀ, ਜਿਸ ਨੂੰ ਡਿਊਟੀ ਇੰਸਪੈਕਟਰ ਹਰਵਿੰਦਰ ਸਿੰਘ, ASI ਅਮਰੀਕ ਸਿੰਘ ਨੂੰ ਟ੍ਰੈਫਿਕ ਸਟਾਫ ਅਤੇ ਪੁਲਿਸ ਮੁਲਾਜ਼ਮਾਂ ਨੇ ਲੱਭ ਕੇ ਪੂਰੀ ਜਾਂਚ ਕਰਨ ਤੋਂ ਬਾਅਦ ਜੋਨੀ ਸਿੰਘ ਨੂੰ ਟ੍ਰੈਫਿਕ ਦਫਤਰ ਬੁਲਾਇਆ ਅਤੇ ਉਸਦਾ ਮੋਬਾਇਲ ਵਾਪਸ ਕਰ ਦਿੱਤਾ। ਇਸ ਮੌਕੇ ਕ੍ਰਿਸ਼ਨ ਸਿੰਘ ਨੇ ਟਰੈਫਿਕ ਪੁਲਿਸ ਬਰਨਾਲਾ ਦੀ ਇਮਾਨਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਮੋਬਾਈਲ ਆਪਣੇ ਲੜਕੇ ਨੂੰ ਆਨਲਾਈਨ ਪੜ੍ਹਾਈ ਲਈ ਕਿਸ਼ਤਾਂ ’ਤੇ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: