ਪਾਕਿਸਤਾਨੀ ਸਮੱਗਲਰਾਂ ਨੇ ਇੱਕ ਵਾਰ ਪੰਜਾਬ ਦੇ ਸਰਹੱਦ ‘ਤੇ ਨਸ਼ਿਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। BSF ਦੇ ਜਵਾਨਾਂ ਵੱਲੋਂ ਕਾਰਵਾਈ ਕਰਦਿਆਂ ਪੰਜਾਬ ਸਰਹੱਦ ਤੋਂ ਕਰੀਬ 1.150 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਇਸ ਦੀ ਕੁੱਲ ਕੀਮਤ 7 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ BSF ਦੇ ਜਵਾਨ ਮੰਗਲਵਾਰ ਸਵੇਰੇ ਅੰਮ੍ਰਿਤਸਰ ਸੈਕਟਰ ‘ਤੇ ਗਸ਼ਤ ‘ਤੇ ਸਨ। ਜਵਾਨਾਂ ਨੂੰ ਪਿੰਡ ਭੈਰੋਪਾਲ ਦੇ ਫੇਂਸਿੰਗ ਨੇੜੇ ਕੱਪੜਿਆਂ ‘ਚ ਲਪੇਟਿਆ ਇਕ ਪੈਕਟ ਮਿਲਿਆ। ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਹੋਇਆ। ਦੱਸਿਆ ਜਾ ਰਿਹਾ ਹੈ ਕੁੱਲ 650 ਗ੍ਰਾਮ ਹੈਰੋਇਨ ਦੀ ਖੇਪ ਪੈਕਟ ਵਿੱਚ ਬੰਨ੍ਹ ਕੇ ਸਰਹੱਦ ਪਾਰੋਂ ਸੁੱਟੀ ਗਈ ਸੀ।
ਇਹ ਵੀ ਪੜ੍ਹੋ : ਹੈਦਰਾਬਾਦ ‘ਚ ਆਵਾਰਾ ਕੁੱਤਿਆਂ ਦਾ ਆਤੰਕ ! 4 ਸਾਲਾਂ ਮਾਸੂਮ ਨੂੰ ਨੋਚ-ਨੋਚ ਖਾਧਾ, ਘਟਨਾ CCTV ‘ਚ ਕੈਦ
ਇਸੇ ਦੌਰਾਨ BSF ਦੇ ਜਵਾਨ ਫਿਰੋਜ਼ਪੁਰ ਸੈਕਟਰ ਅਧੀਨ ਪੈਂਦੇ ਪਿੰਡ ਕਾਲੂਵਾਲਾ ਵਿੱਚ ਬਾਰੀਕੀ ਨਾਲ ਜਾਂਚ ਕਰ ਰਹੇ ਸਨ। ਇੱਥੇ ਉਨ੍ਹਾਂ ਕੰਡਿਆਲੀ ਤਾਰ ਤੋਂ ਪਾਰ ਕੱਚੇ ਰਸਤੇ ‘ਤੇ ਪੈਰਾਂ ਦੇ ਨਿਸ਼ਾਨ ਦੇਖੇ। ਜਿਸ ਤੋਂ ਬਾਅਦ ਆਸਪਾਸ ਦੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। BSF ਦੇ ਜਵਾਨਾਂ ਨੇ ਇੱਥੋਂ ਕਰੀਬ 500 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। BSF ਨੇ ਦੋਵੇਂ ਪੈਕਟ ਜਾਂਚ ਲਈ ਭੇਜ ਦਿੱਤੇ ਹਨ। BSF ਵੱਲੋਂ ਮੰਗਲਵਾਰ ਨੂੰ ਜ਼ਬਤ ਕੀਤੇ ਗਏ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 8 ਕਰੋੜ ਰੁਪਏ ਦੇ ਕਰੀਬ ਹੈ।
ਵੀਡੀਓ ਲਈ ਕਲਿੱਕ ਕਰੋ -: