ਪੰਜਾਬ ‘ਚ ਸੰਘਣੀ ਧੁੰਦ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਐਤਵਾਰ ਨੂੰ ਜਲੰਧਰ ਹਾਈਵੇਅ ‘ਤੇ ਇਕ ਹੋਰ ਹਾਦਸਾ ਵਾਪਰਿਆ ਹੈ। ਜਲੰਧਰ ਵਿੱਚ ਧੁੰਦ ਕਾਰਨ ਵਾਪਰਿਆ ਇਹ ਤੀਜਾ ਸੜਕ ਹਾਦਸਾ ਹੈ। ਇਸ ਭਿਆਨਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ 5 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ SP ਦੇਹਟ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਸਾਰੇ ਵਾਹਨ ਇੱਕ ਟਰੱਕ ਦੇ ਮਗਰ ਆ ਰਹੇ ਸਨ। ਅਚਾਨਕ ਟਰੱਕ ਦੇ ਅੱਗੇ ਕੋਈ ਚੀਜ਼ ਆ ਗਈ ਅਤੇ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾ ਦਿੱਤੀ। ਜਿਸ ਤੋਂ ਬਾਅਦ ਪਿੱਛੇ ਆ ਰਹੀਆਂ ਤਿੰਨ-ਚਾਰ ਕਾਰਾਂ ਇੱਕ ਦੂਜੇ ਨਾਲ ਟਕਰਾ ਗਈਆਂ।
ਇਹ ਵੀ ਪੜ੍ਹੋ : ਖਰੜ ਸ਼ੋਅਰੂਮ ਮਾਮਲਾ: ਆਰਕੀਟੈਕਟ ਦਾ ਲਾਇਸੈਂਸ ਰੱਦ, ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ FIR
ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ ਟਰੱਕ ਅੱਗੇ ਟਰਾਲੀ ਨਾਲ ਟਕਰਾ ਗਈ ਸ । ਟਰੱਕ ਡਰਾਈਵਰ ਸਟੇਅਰਿੰਗ ਨਾਲ ਟਕਰਾ ਗਿਆ। ਉਸ ਨੂੰ ਪੁਲੀਸ ਅਤੇ ਲੋਕਾਂ ਦੀ ਮਦਦ ਨਾਲ ਜੇਸੀਬੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਸ ਹਾਦਸੇ ‘ਚ 5 ਲੋਕ ਜ਼ਖਮੀ ਹੋ ਗਏ ਹਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਹਾਈਵੇਅ ਪੈਟਰੋਲਿੰਗ ਟੀਮ ਮੌਕੇ ‘ਤੇ ਪਹੁੰਚੀ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਹਾਈਵੇਅ ‘ਤੇ ਵਾਹਨਾਂ ਅਤੇ ਟਰੱਕਾਂ ਦੀ ਟੱਕਰ ਤੋਂ ਬਾਅਦ ਜਾਮ ਲੱਗ ਗਿਆ। ਹਾਈਵੇ ਪੈਟਰੋਲਿੰਗ ਪੁਲਿਸ ਨੇ ਜੇਸੀਬੀ ਦੀ ਮਦਦ ਨਾਲ ਕਾਰਾਂ ਨੂੰ ਸੜਕ ਦੇ ਇੱਕ ਪਾਸੇ ਕਰ ਦਿੱਤਾ ਅਤੇ ਹਾਈਵੇਅ ਨੂੰ ਮੁੜ ਖੋਲ੍ਹ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: