ਬੱਚਿਆਂ ਵਿਚ ਆਨਲਾਈਨ ਗੇਮਿੰਗ ਲਈ ਰੁਚੀ ਵੱਧਦੀ ਜਾ ਰਹੀ ਹੈ। ਇਸ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ ਕਿ ਆਨਲਾਈਨ ਗੇਮਿੰਗ ਦੀ ਇਹ ਲਤ ਕਿੰਨੀ ਖਤਰਨਾਕ ਹੋ ਰਹੀ ਹੈ। ਇਸੇ ਸਬੰਧੀ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਕ ਵੱਡਾ ਐਲਨ ਕੀਤਾ ਹੈ। ਐਤਵਾਰ ਨੂੰ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਸਮਾਜ ‘ਤੇ ‘ਆਨਲਾਈਨ ਗੇਮਿੰਗ’ ਦੇ ਪ੍ਰਭਾਵ ਨੂੰ ਦੇਖਦੇ ਹੋਏ ਕੇਂਦਰ ਕੋਈ ਢੁਕਵੀਂ ਨੀਤੀ ਜਾਂ ਨਵਾਂ ਕਾਨੂੰਨ ਲੈ ਕੇ ਆਵੇਗਾ। ਰੇਲ, ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਵੈਸ਼ਨਵ ਨੇ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਸਾਰੇ ਰਾਜਾਂ ਦੇ ਸੂਚਨਾ ਤਕਨਾਲੋਜੀ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ, ਜੋ ਕਿ ਆਨਲਾਈਨ ਗੇਮਿੰਗ ਦੇ ਪ੍ਰਭਾਵਾਂ ਸਬੰਧੀ ਬਹੁਤ ਚਿੰਤਤ ਸਨ।
ਇਹ ਵੀ ਪੜ੍ਹੋ : ਮੁੰਬਈ ‘ਚ ਵਿਆਹ ਸਮਾਗਮ ਤੋਂ ਪਰਤ ਰਹੀ ਬੱਸ ਕੰਟੇਨਰ ਨਾਲ ਟਕਰਾਈ, ਬੱਸ ਡਰਾਈਵਰ ਦੀ ਮੌਕੇ ‘ਤੇ ਮੌਤ, 10 ਜ਼ਖ਼ਮੀ
ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, “ਹਰੇਕ ਰਾਜ ਨੇ ਇਸ ਬਾਰੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਸਮਾਜ ‘ਤੇ ਔਨਲਾਈਨ ਗੇਮਿੰਗ ਦਾ ਪ੍ਰਭਾਵ ਪ੍ਰਭਾਵ ਵਧਦਾ ਜ ਰਿਹਾ ਹੈ। ਲੋਕਾਂ ਨੂੰ ਇਸਦੀ ਲਤ ਲੱਗ ਰਹੀ ਹੈ। ਇਸ ਕਾਰਨ ਲੋਕ ਅਜਿਹਾ ਅਜੀਬੋ-ਗਰੀਬ ਵਿਵਹਾਰ ਕਰ ਰਹੇ ਹਨ ਜੋ ਕਿ ਸਮਾਜਿਕ ਨਿਯਮਾਂ ਅਨੁਸਾਰ ਨਹੀਂ ਹੈ ਅਤੇ ਇਸ ਨਾਲ ਸਮਾਜਿਕ ਸਦਭਾਵਨਾ ਪ੍ਰਭਾਵਿਤ ਹੋ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਵੱਲੋਂ ਡਾਟਾ ਬਿੱਲ ਅਤੇ ਡਿਜੀਟਲ ਇੰਡੀਆ ਬਿੱਲ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਡਾਟਾ ਬਿੱਲ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਇਹ ਦੁਨੀਆ ਲਈ ਰੋਲ ਮਾਡਲ ਬਣੇਗਾ।
ਵੀਡੀਓ ਲਈ ਕਲਿੱਕ ਕਰੋ -: