ਪੰਜਾਬ ਵਿਚ ਫਿਲਮ ਸਿਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੁਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਦੌਰੇ ‘ਤੇ ਮੁੰਬਈ ਪਹੁੰਚੇ ਹਨ। ਉਹ ਮਿਸ਼ਨ ਇਨਵੈਸਟਮੈਂਟ ਕਰਕੇ ਮੁੰਬਈ ਗਏ ਹਨ। ਇਸ ਦੌਰਾਨ CM ਮਾਨ ਨੇ ਪੰਜਾਬ ਵਿੱਚ ਫਿਲਮ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ ਇੱਕ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫਿਲਮ ਸਿਟੀ ਬਣਾਈ ਜਾਵੇਗੀ।
ਮੁਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨਾਲ ਸਬੰਧਤ ਵਿਸ਼ਿਆਂ ‘ਤੇ ਬਾਲੀਵੁੱਡ ਫਿਲਮਾਂ ਬਣਦੀਆਂ ਹਨ ਅਤੇ ਕਈ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਪੰਜਾਬ ‘ਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਲੀਵੁੱਡ ਇੱਕ ਵੱਡੀ ਇੰਡਸਟਰੀ ਹੈ। ਉਹ ਬਾਲੀਵੁੱਡ ਅਤੇ ਪਾਲੀਵੁੱਡ ਨੂੰ ਆਪਸ ‘ਚ ਮਿਲਾਉਣਗੇ। ਇਸ ਨਾਲ ਸਥਾਨਕ ਕਲਾਕਾਰਾਂ ਨੂੰ ਕੰਮ ਮਿਲੇਗਾ ਅਤੇ ਸਰਕਾਰ ਨੂੰ ਵੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ : ਕਪੂਰਥਲਾ : ਓਵਰਟੇਕ ਨੂੰ ਲੈ ਕੇ ਕਾਂਸਟੇਬਲ ‘ਤੇ ਹੋਇਆ ਸੀ ਜਾਨਲੇਵਾ ਹਮਲਾ, ਇਲਾਜ ਦੌਰਾਨ ਹੋਈ ਮੌਤ
ਇਸ ਦੌਰਾਨ ਮੁਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਮੁੰਬਈ ਨਾਲ ਉਨ੍ਹਾਂ ਦੀਆਂ ਕਈ ਯਾਦਾਂ ਜੁੜੀਆਂ ਹੋਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨਹੀਂ ਸਗੋਂ ਦੁੱਖਾਂ ਦੇ ਮੰਤਰੀ ਹਨ। ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਉਹ CM ਬਣਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: