CM Punjab expresses : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਰਘੁਨੰਦਨ ਲਾਲ ਭਾਟੀਆ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਕੈਪਟਨ ਨੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਉਹ ਪਰਿਵਾਰ ਨਾਲ ਹਨ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ਣ ਅਤੇ ਪਰਿਵਾਰਕ ਮੈਂਬਰਾਂ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਣ। ਭਾਟੀਆ ਕੇਰਲਾ ਅਤੇ ਬਿਹਾਰ ਦੇ ਸਾਬਕਾ ਰਾਜਪਾਲ ਭਾਟੀਆ ਨੂੰ ਅੰਮ੍ਰਿਤਸਰ ਤੋਂ ਛੇ ਵਾਰ ਸੰਸਦ ਮੈਂਬਰ ਚੁਣੇ ਗਏ ਸਨ।
23 ਜੂਨ 2004 ਤੋਂ 10 ਜੁਲਾਈ 2008 ਤੱਕ ਉਹ ਕੇਰਲ ਦੇ ਰਾਜਪਾਲ ਰਹੇ ਅਤੇ 10 ਜੁਲਾਈ 2008 ਤੋਂ 28 ਜੂਨ 2009 ਤੱਕ ਬਿਹਾਰ ਦੇ ਰਾਜਪਾਲ ਰਹੇ। ਭਾਟੀਆ 1992 ਵਿੱਚ ਪੀਵੀ ਨਰਸਿਮਹਾ ਦੀ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਸਨ। ਭਾਟੀਆ ਰਾਜਨੀਤੀ ਵਿਚ ਆਪਣੇ ਸਾਫ ਅਕਸ ਲਈ ਜਾਣੇ ਜਾਂਦੇ ਸਨ। ਆਪ੍ਰੇਸ਼ਨ ਬਲੂਸਟਾਰ ਅਤੇ ਦਿੱਲੀ ਦੰਗਿਆਂ ਦੇ ਬਾਵਜੂਦ ਰਘੁਨੰਦਨ ਲਾਲ ਭਾਟੀਆ ਨੇ 1984 ਵਿੱਚ ਚੋਣਾਂ ਜਿੱਤੀਆਂ ਸਨ। 1989 ਦੀਆਂ ਚੋਣਾਂ ਦੌਰਾਨ ਰਾਜ ਵਿਚ ਦਹਿਸ਼ਤ ਦਾ ਕਾਲਾ ਪਰਛਾਵਾਂ ਬਹੁਤ ਡੂੰਘਾ ਸੀ, ਜਦੋਂ ਉਸ ਵੇਲੇ ਦੇ ਚੀਫ਼ ਖ਼ਾਨ ਦੀਵਾਨ ਕ੍ਰਿਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, ਆਰ.ਐਲ. ਭਾਟੀਆ ਨੂੰ ਮੈਦਾਨ ਵਿਚ ਉਤਾਰਿਆ ਸੀ ਅਤੇ ਹਰਾਇਆ ਸੀ। ਭਾਟੀਆ ਨੇ 1991 ਅਤੇ 1996 ਦੀਆਂ ਚੋਣਾਂ ਵੀ ਜਿੱਤੀਆਂ ਸਨ।