ਪੰਜਾਬ ਦੇ ਮਾਨਸਾ ਦੇ ਸਰਕਾਰੀ ਹਸਪਤਾਲ ‘ਚ ਫਿਲਮ ‘ਥ੍ਰੀ ਇਡੀਅਟਸ’ ਦੀ ਤਰ੍ਹਾਂ ਵੀਡੀਓ ਕਾਲ ਰਾਹੀਂ ਜਣੇਪੇ ਲਈ ਗਰਭਵਤੀ ਔਰਤ ਨਾਲ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜਣੇਪੇ ਦੌਰਾਨ ਮਾਂ ਅਤੇ ਬੱਚੇ ਦੋਵਾਂ ਦੀ ਮੌਤ ਹੋ ਗਈ। ਮਾਂ ਅਤੇ ਬੱਚੇ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਹਸਪਤਾਲ ‘ਚ ਹੰਗਾਮਾ ਕੀਤਾ।
ਮਾਨਸਾ ਦੇ ਹਸਪਤਾਲ ਵਿੱਚ ਮਾਂ-ਬੱਚੇ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਜਣੇਪੇ ਲਈ ਕੋਈ ਡਾਕਟਰ ਨਹੀਂ ਸੀ। ਅਜਿਹੇ ਵਿੱਚ ਹਸਪਤਾਲ ਦੇ ਸਟਾਫ ਨੇ ਐਮਰਜੈਂਸੀ ਵਿੱਚ ਡਾਕਟਰ ਨੂੰ ਬੁਲਾਇਆ ਪਰ ਡਾਕਟਰ ਮੌਕੇ ’ਤੇ ਨਹੀਂ ਆਏ। ਡਾਕਟਰ ਨੇ ਸਟਾਫ ਨੂੰ ਵੀਡੀਓ ਕਾਲ ਕੀਤੀ ਅਤੇ ਡਿਲੀਵਰੀ ਲਈ ਕਿਹਾ ਜਿਸ ਤਰ੍ਹਾਂ ਡਾਕਟਰ ਵੀਡੀਓ ਕਾਲ ‘ਤੇ ਸਟਾਫ ਨੂੰ ਦੱਸ ਰਹੇ ਸਨ, ਸਟਾਫ ਵੀ ਉਸੇ ਤਰ੍ਹਾਂ ਕੰਮ ਕਰ ਰਿਹਾ ਸੀ ਪਰ ਇਸ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਹੋ ਗਈ।
ਮ੍ਰਿਤਕ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਜਦੋਂ ਦੋਵਾਂ ਦੀ ਮੌਤ ਹੋਈ ਤਾਂ ਉਨ੍ਹਾਂ ਤੋਂ ਕੁਝ ਦਸਤਾਵੇਜ਼ਾਂ ’ਤੇ ਦਸਤਖਤ ਕਰਵਾਏ ਗਏ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਅਪੀਲ ਕੀਤੀ। ਦੂਜੇ ਪਾਸੇ ਸਿਵਲ ਹਸਪਤਾਲ ਮਾਨਸਾ ਦੇ ਇੰਚਾਰਜ ਡਾ.ਕਮਲ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਘਟਨਾ ਸਬੰਧੀ ਕੋਈ ਸ਼ਿਕਾਇਤ ਨਹੀਂ ਪੁੱਜੀ ਪਰ ਹਸਪਤਾਲ ਵਿੱਚ ਮ੍ਰਿਤਕ ਦੇ ਵਾਰਸਾਂ ਵੱਲੋਂ ਹੰਗਾਮਾ ਕਰਨ ਦੀ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ। ਵੀਡੀਓ ਕਾਲ ਅਤੇ ਡਿਲੀਵਰੀ ਦੌਰਾਨ ਜੇਕਰ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਸਾਹਮਣੇ ਆਈ ਤਾਂ ਸਟਾਫ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਗੁਰਸਿਮਰਨ ਮੰਡ ਨੇ ਆਪਣੀ ਸੁਰੱਖਿਆ ਵਾਪਸ ਲੈਣ ਦਾ ਕੀਤਾ ਵੱਡਾ ਐਲਾਨ
ਜੱਚਾ-ਬੱਚਾ ਦੀ ਮੌਤ ਤੋਂ ਬਾਅਦ ਸਥਾਨਕ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਹਸਪਤਾਲ ਪੁੱਜੇ। ਉਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਗੱਲਬਾਤ SMO ਨਾਲ ਹੋ ਗਈ ਹੈ। ਉਹ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣਗੇ। ਇਸਦੇ ਨਾਲ ਹੀ ਸਿੰਗਲਾ ਨੇ ਕਿਹਾ ਕਿ ਕੋਈ ਵੀ ਡਾਕਟਰ ਜਾਣਬੁੱਝ ਕੇ ਮਰੀਜ਼ ਨੂੰ ਨਹੀਂ ਮਾਰਦਾ। ਫਿਰ ਵੀ, ਅਸੀਂ ਲਾਪਰਵਾਹੀ ਦੀ ਜਾਂਚ ਕਰਵਾਵਾਂਗੇ ਅਤੇ ਵੀਡੀਓ ਕਾਲ ‘ਤੇ ਡਿਲੀਵਰੀ ਦੀ ਵੀ ਜਾਂਚ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: