Dharamkot medical store : ਜਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਵਿਖੇ ਅੱਜ ਸਵੇਰੇ ਇਕ ਮੈਡੀਕਲ ਸਟੋਰ ਦੇ ਮਾਲਕ ਨੂੰ ਬਦਮਾਸ਼ਾਂ ਨੇ ਉਸ ਦੀ ਕਾਰ ਵਿਚ ਹੀ ਕਿਡਨੈਪ ਕਰ ਲਿਆ। ਘਟਨਾ ਸਵੇਰੇ 6.45 ਵਜੇ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਮੈਡੀਕਲ ਸਟੋਰ ਦਾ ਸੰਚਾਲਕ ਸੁਖਦੇਵ ਸਿੰਘ ਸਵੇਰੇ ਘਰ ਤੋਂ ਮੈਡੀਕਲ ਸਟੋਰ ਜਾਣ ਵਾਸੇਤ ਨਿਕਲਿਆ। ਰਸਤੇ ਵਿਚ ਉਹ ਮੰਦਰ ਵਿਚ ਮੱਥਾ ਟੇਕਣ ਲਈ ਉਤਰਨ ਲੱਗਾ ਸੀ ਤਾਂ ਅਚਾਨਕ 4 ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ ਉਸ ਨੂੰ ਕਾਰ ਤੋਂ ਉਤਰਨ ਨਹੀਂ ਦਿੱਤਾ। ਇਸ ਤੋਂ ਬਾਅਦ ਉਹ ਉਸ ਨੂੰ ਲੈ ਕੇ ਕਿਥੇ ਚਲੇ ਗਏ ਇਸ ਦਾ ਪਤਾ ਨਹੀਂ ਲੱਗਾ।
ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸੁਬੇਗ ਸਿੰਘ, ਥਾਣਾ ਇੰਚਾਰਜ ਬਲਰਾਜ ਮੋਹਨ ਤੇ ਸੀ. ਆਈ. ਏ. ਸਟਾਫ ਇੰਚਾਰਚ ਕਿਕਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪੁੱਜੇ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਾਰੀ ਘਟਨਾ ਸੀ. ਸੀ. ਟੀ. ਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ. ਇਨ੍ਹਾਂ ਵਿਚੋਂ ਇਕ ਦੋਸ਼ੀ ਤਾਂ ਬਿਲਕੁਲ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਬਦਮਾਸ਼ ਮੈਡੀਕਲ ਸਟੋਰ ਦੇ ਮਾਲਕ ਸੁਖਦੇਵ ਸਿੰਘ ਨੂੰ ਅਗਵਾ ਕਰਕੇ ਲੈ ਗਏ।
ਮੋਗੇ ਵਿਚ ਲੁੱਟ ਦੀਆਂ ਵਾਰਦਾਤਾਂ ਪਿਛਲੇ ਕੁਝ ਦਿਨਾਂ ਤੋਂ ਬਹੁਤ ਵਧ ਗਈਆਂ ਹਨ। ਇਸ ਤੋਂ ਪਹਿਲਾਂ ਸ਼ਹਿਰ ਦੇ ਸੁਪਰ ਸ਼ਾਈਨ ਜੀਂਸ ਸ਼ੋਅਰੂਮ ਵਿਚ ਵੜ ਕੇ ਮਾਲਕ ਦੀ ਹੱਤਿਆ ਕਰ ਦਿੱਤੀ ਸੀ। 3 ਦਿਨ ਪਹਿਲਾਂ ਇਕ ਟ੍ਰੈਵਲ ਏਡੰਟ ਨੇ ਆਫਿਸ ਵਿਚ ਵੜ ਕੇ ਲੁੱਟਮਾਰ ਕੀਤੀ ਸੀ। ਪੁਲਿਸ ਵਲੋਂ CCTV ਕੈਮਰੇ ਦੀ ਫੁਟੇਜ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤਕ ਕਿਸੇ ਨਤੀਜੇ ‘ਤੇ ਪੁਲਿਸ ਨਹੀਂ ਪੁੱਜ ਸਕੀ।