ਪੰਜਾਬ ‘ਚ ਧਮਕੀਆਂ ਮਿਲਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜਾ ਮਾਮਲਾ ਖੰਨਾ ਦੇ ਮਲੇਰਕੋਟਲਾ ਰੋਡ ਚੀਮਾ ਚੌਕ ਨੇੜੇ ਸਥਿਤ ਇਕ ਹਸਪਤਾਲ ‘ਤੋਂ ਆਇਆ ਹੈ। ਇਥੇ ਹਸਪਤਾਲ ਦੇ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਐਕਟਿਵਾ ‘ਤੇ ਸਵਾਰ ਵਿਅਕਤੀ ਹਸਪਤਾਲ ਦੇ ਮੇਨ ਗੇਟ ਦੇ ਬਾਹਰ ਇੱਕ ਪੱਤਰ ਛੱਡ ਕੇ ਫਰਾਰ ਹੋ ਗਿਆ। ਗੇਟ ਦੇ ਬਾਹਰ ਚਿੱਠੀ ਸੁੱਟਣ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ‘ਚ ਮਾਨ ਸਰਕਾਰ ਵੱਲੋਂ ਮਿਲੇਗੀ ਈ-ਵ੍ਹੀਕਲ ਨੀਤੀ ਦੀ ਸੌਗਾਤ, ਮਿਲੇਗੀ ਬੰਪਰ ਛੋਟ
ਜਾਣਕਾਰੀ ਅਨੁਸਾਰ ਚਿੱਠੀ ਮਿਲਣ ‘ਤੋਂ ਬਾਅਦ ਜਦੋਂ ਡਾਕਟਰ ਨੇ ਚਿੱਠੀ ਖੋਲ੍ਹੀ ਤਾਂ ਉਸ ‘ਚ ਲਿਖਿਆ ਸੀ ਕਿ ਜੇਕਰ ਤੁਸੀਂ ਆਪਣੇ-ਆਪ ਨੂੰ ਸਹੀ-ਸਲਾਮਤ ਦੇਖਣਾ ਚਾਹੁੰਦੇ ਹੋ ਤਾਂ 10 ਲੱਖ ਰੁਪਏ ਹੋਰ ਦਿਓ। ਫਿਲਹਾਲ ਇਸ ਘਟਨਾ ਸਬੰਧੀ ਡਾਕਟਰ ਅਤੇ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਹਸਪਤਾਲ ਦੇ ਸਟਾਫ਼ ਮੈਂਬਰ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਸਿਰਫ਼ ਹਸਪਤਾਲ ਦਾ ਗੇਟ ਖੋਲ੍ਹਣ ਲਈ ਕਿਹਾ ਸੀ। ਇਸ ਤੋਂ ਇਲਾਵਾ ਮਰੀਜ਼ਾਂ ਦੀ ਗਿਣਤੀ ਘੱਟ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਡਾਕਟਰ ਅਤੇ ਉਸਦੇ ਪਰਿਵਾਰ ਦੇ ਨਾਲ-ਨਾਲ ਹਸਪਤਾਲ ਦੇ ਸਟਾਫ ‘ਚ ਵੀ ਡਰ ਦਾ ਮਾਹੌਲ ਬਣ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: