ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਇਕ ਮਹਿਲਾ ਨਸ਼ਾ ਤਸਕਰ ਨੂੰ ਹਰਿਆਣਾ ਦੇ ਪਾਣੀਪਤ ਜ਼ਿਲੇ ਦੀ ਕੋਰਟ ਨੇ 14 ਸਾਲ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਔਰਤ ‘ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੋਸ਼ੀ ਮਹਿਲਾ ਨੂੰ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਇੱਕ ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ। ਦੱਸਣਯੋਗ ਗੱਲ ਇਹ ਹੈ ਕਿ ਇਸ ਮਾਮਲੇ ਸਬੰਧੀ ਕੇਸ ਪੋਣੇ ਤਿੰਨ ਸਾਲ ‘ਤੋਂ ਚੱਲ ਰਿਹਾ ਸੀ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਸ਼ਾਂਤ ਸ਼ਰਮਾ ਨੇ ਸੁਣਵਾਈ ਤੋਂ ਬਾਅਦ ਇਸ ਦਾ ਫੈਸਲਾ ਸੁਣਾਇਆ ਹੈ। ਇਸ ਮਾਮਲੇ ਵਿੱਚ ਕਰੀਬ 12 ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਵੀ ਗਵਾਹੀ ਲਈ ਗਈ ਸੀ।
ਦੱਸ ਦੇਈਏ ਕਿ ਸੀਆਈਏ-1 ਦੀ ਟੀਮ 2 ਅਪ੍ਰੈਲ 2019 ਨੂੰ ਜੀਟੀ ਰੋਡ ‘ਤੇ ਗਸ਼ਤ ਕਰ ਰਹੀ ਸੀ। ਟੀਮ ਨੂੰ ਸੂਚਨਾ ਮਿਲੀ ਕਿ ਪਾਣੀਪਤ ਬੱਸ ਸਟੈਂਡ ‘ਤੇ ਇਕ ਔਰਤ ਸ਼ੱਕੀ ਹਾਲਾਤਾਂ ‘ਚ ਘੁੰਮ ਰਹੀ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਸੀਆਈਏ ਜੰਗਲਾਤ ਦੇ ਸਬ ਇੰਸਪੈਕਟਰ ਰਾਜਪਾਲ ਸਿੰਘ ਦੋ ਮਹਿਲਾ ਕਰਮਚਾਰੀ ਅਤੇ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਇੱਥੇ ਇੱਕ ਔਰਤ ਸਿਵਲ ਹਸਪਤਾਲ ਵੱਲ ਨੂੰ ਤੁਰਦੀ ਦਿਖਾਈ ਦਿੱਤੀ। ਪੁਲਿਸ ਨੇ ਉਸ ਨੂੰ ਰੋਕ ਕੇ ਜਾਂਚ ਲਈ ਹਿਰਾਸਤ ਵਿੱਚ ਲੈ ਲਿਆ ਅਤੇ ਡੀਐਸਪੀ ਸਤੀਸ਼ ਗੌਤਮ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਰੇਲਗੱਡੀ ਦੀ ਲਪੇਟ ‘ਚ ਆਏ 2 ਨੌਜਵਾਨ, ਇਕ ਦੀ ਮੌਤ, ਦੂਜੇ ਦੀ ਹਾਲਤ ਗੰਭੀਰ
ਜਾਣਕਰੀ ਅਨੁਸਾਰ ਔਰਤ ਦੀ ਪਛਾਣ ਪਰਮਿੰਦਰ ਪਤਨੀ ਮਦਨ ਵਾਸੀ ਪਿੰਡ ਸ਼ਾਹਪੁਰ, ਜਲੰਧਰ ਵਜੋਂ ਹੋਈ ਸੀ। ਉਸ ਕੋਲੋਂ ਇਕ ਪੋਲੀਥੀਨ ਮਿਲਿਆ ਸੀ ਜਿਸ ਵਿੱਚ ਭੂਰੇ ਰੰਗ ਦੇ ਚਾਰ ਲੱਡੂ ਮਿਲੇ ਸਨ। ਜਾਂਚ ਕਰਨ ‘ਤੋਂ ਬਾਅਦ ਪਾਇਆ ਗਿਆ ਕਿ ਉਹ ਚਾਰ ਲੱਡੂ ਹੈਰੋਇਨ ਸਨ। ਜਿਸ ਦਾ ਭਾਰ 670 ਗ੍ਰਾਮ ਸੀ। ਪੁਲਿਸ ਨੇ ਮੁਲਜ਼ਮ ਪਰਮਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ। ਪੋਣੇ ਤਿੰਨ ਸਾਲ ਤੱਕ ਕੇਸ ਦੀ ਸੁਣਵਾਈ ਤੋਂ ਬਾਅਦ ਹੁਣ ਪਰਮਿੰਦਰ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: