ਪੰਜਾਬ ਦੇ ਮੋਗਾ ਦੇ ਫੋਕਲ ਪੁਆਇੰਟ ‘ਤੇ ਪੁਰਾਣੇ ਟਾਇਰਾਂ ਦੇ ਗੋਦਾਮ ‘ਚ ਅਚਾਨਕ ਅੱਗ ਲੱਗ ਗਈ। ਇਹ ਘਟਨਾ ਸੋਮਵਾਰ ਰਾਤ ਕਰੀਬ 10:00 ਵਜੇ ਵਾਪਰੀ। ਅੱਗ ਲੱਗਣ ਕਾਰਨ ਗੋਦਾਮ ‘ਚ ਪਏ ਪੁਰਾਣੇ ਟਾਇਰ ਸੜ ਕੇ ਸੁਆਹ ਹੋ ਗਏ। ਪੁਲਿਸ ਚੌਕੀ ਨੇੜੇ ਹੋਣ ਕਾਰਨ ਪੁਲਿਸ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ 20 ਮਿੰਟਾਂ ‘ਚ ਅੱਗ ‘ਤੇ ਕਾਬੂ ਪਾ ਲਿਆ।
ਇਸ ਘਟਨਾ ਸਬੰਧੀ ਗੋਦਾਮ ਦੇ ਮਾਲਕ ਸ਼ੈਂਕੀ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਦਾ ਫੋਕਲ ਪੁਆਇੰਟ ਸਥਿਤ ਪੁਲਿਸ ਚੌਕੀ ਨੇੜੇ ਟਰੱਕ ਦੇ ਪੁਰਾਣੇ ਟਾਇਰਾਂ ਦਾ ਗੋਦਾਮ ਹੈ। ਸੋਮਵਾਰ ਰਾਤ ਕਰੀਬ 10:00 ਵਜੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਪੁਰਾਣੇ ਟਾਇਰਾਂ ਨੂੰ ਅੱਗ ਲੱਗ ਗਈ। ਹੌਲੀ-ਹੌਲੀ ਇਹ ਅੱਗ ਪੂਰੇ ਗੋਦਾਮ ‘ਚ ਫੈਲ ਗਈ। ਜਦੋਂ ਅੱਗ ਦੀਆਂ ਲਪਟਾਂ ਵਧਣ ਲੱਗੀਆਂ ਤਾਂ ਪੁਲਿਸ ਚੌਕੀ ਅਤੇ ਆਸਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਪੰਜਾਬ ‘ਚ NIA ਤੋਂ ਬਾਅਦ CBI ਦੀ ਰੇਡ, FCI ਦੇ 30 ਤੋਂ ਵੱਧ ਦਫ਼ਤਰਾਂ ‘ਚ ਛਾਪੇਮਾਰੀ
ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ 20 ਮਿੰਟਾਂ ‘ਚ ਅੱਗ ‘ਤੇ ਕਾਬੂ ‘ਤਾਂ ਪਾ ਲਿਆ, ਪਰ ਇਸ ‘ਤੋਂ ਪਹਿਲਾ ਹੀ ਅੱਗ ਦੇ ਫੈਲਣ ਕਾਰਨ ਪੁਰਾਣੇ ਟਾਇਰ ਸੜ ਗਏ। ਇਸ ਦੇ ਨਾਲ ਹੀ ਉਨ੍ਹਾਂ ਦਾ ਪੂਰਾ ਗੋਦਾਮ ਵੀ ਸੜ ਕੇ ਸੁਆਹ ਹੋ ਗਿਆ ਹੈ। ਇਸ ਭਿਆਨਕ ਅੱਗ ਲੱਗਣ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: