ਆਨਲਾਈਨ ਸ਼ਾਪਿੰਗ ਸਾਈਟ Flipkart ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ Flipkart ਨੂੰ ਸਮੇਂ ‘ਤੇ ਡਿਲੀਵਰੀ ਨਾ ਕਰਨਾ ਮਹਿੰਗਾ ਪਿਆ ਹੈ। ਦੱਸਿਆ ਜਾ ਰਿਹਾ ਹੈ ਇਕ ਮਹਿਲਾ ਯੂਜ਼ਰ ਨੇ ਆਨਲਾਈਨ ਮੋਬਾਇਲ ਫੋਨ ਆਰਡਰ ਕੀਤਾ ਸੀ ਪਰ ਉਸ ਨੂੰ ਉਹ ਫੋਨ ਨਹੀਂ ਮਿਲਿਆ। ਜਿਸ ਤੋਂ ਬਾਅਦ ਈ-ਕਾਮਰਸ ਕੰਪਨੀ ਨੂੰ ਇਸ ਫੋਨ ਦੀ ਇੱਕ ਵੱਡੀ ਕੀਮਤ ਚੁਕਾਉਣੀ ਪਈ ਹੈ। ਅਦਾਲਤ ਨੇ Flipkart ਕੰਪਨੀ ਨੂੰ 42 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਸੂਚਨਾ ਮੁਤਾਬਕ ਬੈਂਗਲੁਰੂ ਦੀ ਇਕ ਮਹਿਲਾ ਨੇ Flipkart ਤੋਂ 12,499 ਰੁਪਏ ‘ਚ ਮੋਬਾਇਲ ਫੋਨ ਆਰਡਰ ਕੀਤਾ ਸੀ। ਪਰ, ਉਸ ਕੋਲ ਫੋਨ ਦੀ ਡਿਲੀਵਰੀ ਨਹੀਂ ਹੋਈ, ਜਿਸ ਤੋਂ ਬਾਅਦ ਉਸ ਨੇ ਇਸ ਸਬੰਧੀ ਕਈ ਵਾਰ Flipkart ਨਾਲ ਸੰਪਰਕ ਕੀਤਾ ਪਰ ਕੰਪਨੀ ਨੇ ਸਹੀ ਜਵਾਬ ਨਹੀਂ ਦਿੱਤਾ। ਇਸ ‘ਤੋਂ ਪਰੇਸ਼ਾਨ ਹੋ ਕੇ ਉਸ ਨੇ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ। ਜਦੋਂ ਇਸ ਸ਼ਿਕਾਇਤ ‘ਤੇ ਖਪਤਕਾਰ ਅਦਾਲਤ ਤੋਂ ਫੈਸਲਾ ਆਇਆ ਤਾਂ ਕੰਪਨੀ ਨੂੰ ਭਾਰੀ ਕੀਮਤ ਚੁਕਾਉਣੀ ਪਈ।
ਇਹ ਵੀ ਪੜ੍ਹੋ : ਪੰਜਾਬ ‘ਚ 2 IAS ਸਣੇ 8 PCS ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ
ਜਾਣਕਾਰੀ ਅਨੁਸਾਰ ਬੈਂਗਲੁਰੂ ਦੀ ਖਪਤਕਾਰ ਅਦਾਲਤ ਨੇ ਕਿਹਾ ਕਿ Flipkart ਨੇ ਸੇਵਾ ਦੇ ਮਾਮਲੇ ਵਿਚ ਲਾਪਰਵਾਹੀ ਦਿਖਾਈ ਹੈ। ਕੰਪਨੀ ਵੱਲੋਂ ਟਾਈਮਲਾਈਨ ‘ਤੇ ਫ਼ੋਨ ਦੀ ਡਿਲੀਵਰੀ ਨਾ ਹੋਣ ਕਾਰਨ ਗਾਹਕ ਨੂੰ ਆਰਥਿਕ ਨੁਕਸਾਨ ਅਤੇ ਮਾਨਸਿਕ ਸਦਮੇ ਵਿਚੋਂ ਗੁਜ਼ਰਨਾ ਪਿਆ। ਇਸ ਦੇ ਨਾਲ ਹੀ ਖਪਤਕਾਰ ਅਦਾਲਤ ਨੇ ਕਿਹਾ ਕਿਹਾ ਕਿ Flipkart ਮਹਿਲਾ ਨੂੰ ਮੋਬਾਈਲ ਫੋਨ ਦੀ ਕੀਮਤ 12,499 ਰੁਪਏ ਵਾਪਸ ਕਰੇ ਅਤੇ ਇਸ ਤੋਂ ਇਲਾਵਾ ਕੰਪਨੀ ਨੂੰ ਇਸ ‘ਤੇ 12 ਫੀਸਦੀ ਸਾਲਾਨਾ ਵਿਆਜ ਵੀ ਅਦਾ ਕਰੇ। ਅਦਾਲਤ ਨੇ ਕੰਪਨੀ ਨੂੰ ਕਾਨੂੰਨੀ ਖਰਚੇ ਲਈ 20,000 ਰੁਪਏ ਅਤੇ ਔਰਤ ਨੂੰ 10,000 ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: