Fraud case registered : ਸ਼ਿਵ ਲਾਲ ਡੋਡਾ, ਉਸ ਦੀ ਪਤਨੀ, ਨੂੰਹ ਅਤੇ ਸੱਤ ਹੋਰ ਵਿਅਕਤੀਆਂ ਖ਼ਿਲਾਫ਼ ਇੰਟੈਲੀਜੈਂਸ ਬਿਊਰੋ (ਆਈ ਬੀ) ਦੇ ਸਾਬਕਾ ਅਧਿਕਾਰੀ ਸਤਪਾਲ ਠੱਟਈ ਦੀ ਪਤਨੀ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਭੀਮ ਟਾਂਕ ਕਤਲ ਕੇਸ ਵਿੱਚ ਡੋਡਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਪਰ ਕੋਵਿਡ ਕਾਰਨ ਹੁਣ ਉਹ ਪੈਰੋਲ ’ਤੇ ਹੈ। ਕੇਸ ਵਿਚ ਜਿਨ੍ਹਾਂ ਵਿਅਕਤੀਆਂ ਦੇ ਨਾਮ ਲਏ ਗਏ ਹਨ, ਉਨ੍ਹਾਂ ਵਿਚ ਸੁਰੇਸ਼ ਸ਼ਰਮਾ, ਮਨੋਜ ਕੁਮਾਰ ਗੋਲਿਆਨ ਅਤੇ ਸਿਰਸਾ ਦੇ ਰਾਕੇਸ਼ ਕੁਮਾਰ, ਸ਼ਿਵ ਲਾਲ ਡੋਡਾ, ਉਸਦੀ ਪਤਨੀ ਸੁਨੀਤਾ, ਨੂੰਹ ਸੁਹਾਨੀ, ਪ੍ਰਾਪਰਟੀ ਏਜੰਟ ਰਾਜੀਵ ਚੁੱਘ, ਸੁਰਿੰਦਰ ਕੁਮਾਰ ਟਿੱਡਾ, ਬਿੱਲਾ ਕੁੱਕੜ ਅਤੇ ਰਾਜੀਵ ਸ਼ਾਮਲ ਹਨ। ਕਥਿਤ ਦੋਸ਼ੀਆਂ ਖਿਲਾਫ਼ ਆਈ ਪੀ ਸੀ ਦੀ ਧਾਰਾ 420,465,467,471,120 ਬੀ ਅਤੇ 356,338,420,465,467,468,471, 120 ਬੀ ਦਰਜ਼ ਕੀਤੇ ਗਏ ਹਨ ।
ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਆਪਣੇ ਹੀ ਇਕ ਸਾਥੀ ਦੀ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਖੁਰਦ – ਬੁਰਦ ਕਰਨ ਦੇ ਦੋਸ਼ ਅਧੀਨ ਦਰਜ਼ ਹੋਏ ਮੁਕੱਦਮੇ ਸਬੰਧੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਕੀਤੀ ਗਈ ਹੈ। ਪੁਲਸ ਥਾਣਾ ਮੁਖੀ ਅੰਗਰੇਜ਼ ਸਿੰਘ ਅਨੁਸਾਰ ਅਬੋਹਰ ਨਾਲ ਸਬੰਧਤ ਨੀਰਜ ਅਰੋੜਾ ਨੇਚਰਵੇਅ ਕੰਪਨੀ ਅਤੇ ਨੇਚਰਵੇਅ ਹੋਮ ਨਾਮ ਦੀਆਂ ਕੰਪਨੀਆਂ ਚਲਾਉਂਦਾ ਸੀ । ਇਸ ਦੌਰਾਨ ਪੰਜਾਬ ਦੇ ਵੱਖ -ਵੱਖ ਜਿਲ੍ਹਿਆਂ ਅੰਦਰ ਨੀਰਜ ਅਰੋੜਾ ਖਿਲਾਫ਼ ਕੰਪਨੀ ਨਾਲ ਜੁੜੇ ਲੋਕਾਂ ਨਾਲ ਠੱਗੀ ਮਾਰਨ ਦੇ ਮੁਕੱਦਮੇ ਦਰਜ ਹੋਏ ।
ਇਸ ਦੌਰਾਨ ਹੀ ਸ਼ਿਵ ਲਾਲ ਡੋਡਾ ਅਤੇ ਸਾਥੀਆਂ ਨੇ ਨੀਰਜ ਅਰੋੜਾ ਨਾਲ ਪ੍ਰਾਪਰਟੀ ਦੀ ਅਦਲਾ ਬਦਲੀ ਦਾ ਕਰਾਰ ਕੀਤਾ । ਇਸ ਦੇ ਅਧਾਰ ਤੇ ਹੀ ਸ਼ਿਵ ਲਾਲ ਡੋਡਾ ਦੇ ਸਾਥੀਆਂ ਨੀਰਜ ਅਰੋੜਾ ਨਾਲ ਕਥਿਤ ਤੌਰ ਤੇ ਕਰੋੜਾਂ ਰੁਪਏ ਦੀ ਧੋਖਾਦੇਹੀ ਕੀਤੀ । ਇਸ ਸਬੰਧੀ ਨੀਰਜ ਅਰੋੜਾ ਦੀ ਮਾਤਾ ਆਸ਼ਾ ਰਾਣੀ ਵੱਲੋਂ ਡੀ ਆਈ ਜੀ ਫਿਰੋਜ਼ਪੁਰ ਰੇਂਜ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਸ਼ਿਵ ਲਾਲ ਡੋਡਾ ਅਤੇ ਸਾਥੀ ਨੀਰਜ ਅਰੋੜਾ ਦੀ ਕਰੋੜਾਂ ਦੀ ਜਾਇਦਾਦ ਦਾ ਘਪਲਾ ਕੀਤਾ ਸੀ। ਜਾਂਚ ਤੋਂ ਬਾਅਦ FIR ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।