ਪੰਜਾਬ ਦੇ ਲੁਧਿਆਣਾ ਦੇ ਜਗਰਾਓਂ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀਬਾੜੀ ਮੇਲੇ ਵਿਚ ਐਤਵਾਰ ਨੂੰ ਕੁਰੂਕਸ਼ੇਤਰ ਦੇ ਦੋ ਕਿਸਾਨਾਂ ਦੀ ਹੋਲਸਟੀਨ ਫਰੀਜ਼ੀਅਨ ਗਾਂ ਨੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਇਸ ਗਾਂ ਨੇ 24 ਘੰਟਿਆਂ ਵਿੱਚ 72 ਕਿਲੋ ਤੋਂ ਵੱਧ ਦੁੱਧ ਦਿੱਤਾ ਹੈ। ਗਾਂ ਵੱਲੋਂ ਇਸ ਨਵੇਂ ਰਿਕਾਰਡ ਨਾਲ ਉਹ ਜੇਤੂ ਰਹੀ। ਇਸ ਗਾਂ ਦੇ ਮਾਲਕ ਨੂੰ ਇਨਾਮ ਵਜੋਂ ਇਕ ਟਰੈਕਟਰ ਮਿਲਿਆ ਹੈ।
ਹਰਿਆਣਾ ਦੇ ਕੁਰੂਕਸ਼ੇਤਰ ਦੇ ਪੋਰਸ ਮੇਹਲਾ ਅਤੇ ਸਮਰਾਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੱਤ ਸਾਲ ਦੀ ਗਾਂ ਨੇ ਬਾਲਗ ਗਾਂ ਦੇ ਦੁੱਧ ਚੁਆਈ ਮੁਕਾਬਲੇ ਵਿੱਚ 24 ਘੰਟਿਆਂ ਵਿੱਚ 72.390 ਕਿਲੋਗ੍ਰਾਮ ਦੁੱਧ ਦਿੱਤਾ, ਭਾਰਤ ਵਿੱਚ ਅਜਿਹਾ ਪਹਿਲਾ ਕਦੇ ਨਹੀਂ ਹੋਇਆ। ਪੋਰਸ ਮੇਹਲਾ ਨੇ ਦੱਸਿਆ ਕਿ ਉਨ੍ਹਾਂ ਦੀ ਗਾਂ ਨੇ ਨਵਾਂ ਰਿਕਾਰਡ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਵੱਧ ਦੁੱਧ ਦੇਣ ਵਾਲੀਆਂ ਗਾਵਾਂ ਵਿੱਚੋਂ HF ਗਾਂ ਨੇ ਪਿਛਲੀ ਵਾਰ 24 ਘੰਟਿਆਂ ਵਿੱਚ 70.400 ਕਿਲੋ ਦੁੱਧ ਦਿੱਤਾ ਸੀ, ਜਿਸ ਨੇ 2018 ਵਿੱਚ PDA ਮੁਕਾਬਲੇ ਵਿੱਚ ਭਾਗ ਲਿਆ ਸੀ।
ਇਹ ਵੀ ਪੜ੍ਹੋ : ਮੁੜ ਸੁਰਖੀਆਂ ‘ਚ ਆਈ ਫਰੀਦਕੋਟ ਜੇਲ੍ਹ ! ਮੂਸੇਵਾਲਾ ਦੇ ਕਾ.ਤਲ ਤੋਂ ਬਰਾਮਦ ਹੋਇਆ Android ਮੋਬਾਇਲ
ਪੋਰਸ ਮੇਹਲਾ ਨੇ ਦੱਸਿਆ ਕਿ ਉਨ੍ਹਾਂ ਦੀ ਗਾਂ ਵੱਲੋਂ ਬਣਾਏ ਗਏ ਇਸ ਰਾਸ਼ਟਰੀ ਰਿਕਾਰਡ ਕਾਰਨ ਉਹ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਦੀ ਗਾਂ ਇਸ ਤਰ੍ਹਾਂ ਦੇ ਮੁਕਾਬਲੇ ਵਿਚ ਹਿੱਸਾ ਲੈ ਰਹੀ ਸੀ। ਇਸ ਮੁਕਾਬਲੇ ਵਿੱਚ ਵੱਖ-ਵੱਖ ਰਾਜਾਂ ਦੀਆਂ 30 HF ਗਾਵਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਉਨ੍ਹਾਂ ਦੀ ਗਾਂ ਪਹਿਲੇ ਸਥਾਨ ’ਤੇ ਰਹੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੋਰਸ ਮੇਹਲਾ ਨੇ ਦੱਸਿਆ ਕਿ ਉਸਨੇ ਗੁਰੂਗ੍ਰਾਮ ਤੋਂ MBA ਕੀਤੀ ਅਤੇ ਬਾਅਦ ਵਿੱਚ ਇੱਕ MNC ਕੰਪਨੀ ਵਿੱਚ ਨੌਕਰੀ ਕਰ ਲਈ, ਪਰ 40 ਸਾਲ ਪੁਰਾਣੇ ਡੇਅਰੀ ਫਾਰਮਿੰਗ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਲਈ ਕੰਪਨੀ ਛੱਡ ਦਿੱਤੀ। ਗਾਂ ਦੀ ਜਿੱਤ ‘ਤੇ ਉਸ ਨੂੰ ਇਨਾਮ ਵਜੋਂ ਟਰੈਕਟਰ ਮਿਲਿਆ ਹੈ।