ਪੰਜਾਬ ‘ਚ ਹਿਮਾਚਲ ਦੇ ਇੱਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਆਈ ਹੈ। ਸਿਰਮੌਰ ਜ਼ਿਲ੍ਹੇ ਦੇ ਹਰੀਪੁਰਧਰ ਦੇ ਰਹਿਣ ਵਾਲੇ ਨਾਇਕ ਸੁਭਾਸ਼ ਛਿੰਦਾ ਪੰਜਾਬ ਦੇ ਬਰਨਾਲਾ ਵਿੱਚ ਤਾਇਨਾਤ ਸਨ, ਜਿੱਥੇ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਵਾਨ ਦਾ ਸ਼ਾਮ ਨੂੰ ਉਸ ਦੇ ਜੱਦੀ ਪਿੰਡ ਖਰੋਟੀ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਨਾਇਕ ਸੁਭਾਸ਼ ਨੇ ਫੌਜ ‘ਚ ਰਹਿੰਦਿਆਂ 13 ਸਾਲ 11 ਮਹੀਨੇ ਦੇਸ਼ ਦੀ ਸੇਵਾ ਕੀਤੀ ਹੈ।
ਜਾਣਕਾਰੀ ਅਨੁਸਾਰ ਨਾਇਕ ਸੁਭਾਸ਼ ਹਲਵਾਰਾ ਏਅਰਪੋਰਟ ਸਟੇਸ਼ਨ ‘ਤੇ ਤਾਇਨਾਤ ਸੀ। ਸੋਮਵਾਰ ਰਾਤ ਅਚਾਨਕ ਉਸ ਦੀ ਤਬੀਅਤ ਖਰਾਬ ਹੋਣ ‘ਤੇ ਉਸ ਨੂੰ ਆਰਮੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਮ੍ਰਿਤਕ ਦੇਹ ਮੰਗਲਵਾਰ ਸਵੇਰੇ ਘਰ ਭੇਜ ਦਿੱਤੀ ਗਈ।
ਮ੍ਰਿਤਕ ਦੇਹ ਨੂੰ ਨਾਹਨ ‘ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ SDM ਨਾਹਨ ਰਜਨੀਸ਼ ਕੁਮਾਰ, ਸਾਬਕਾ ਸੈਨਿਕ ਭਲਾਈ ਡਿਪਟੀ ਡਾਇਰੈਕਟਰ ਮੇਜਰ ਦੀਪਕ ਧਵਨ ਸਮੇਤ ਸਾਬਕਾ ਸੈਨਿਕ ਸੰਗਠਨ ਨਾਹਨ ਦੇ ਸਕੱਤਰ ਅਨਿਲ ਕੁਮਾਰ ਪ੍ਰਵੀਨ ਕੁਮਾਰ, ਸਾਬਕਾ ਸੈਨਿਕ ਸੰਗਠਨ ਵਲੋਂ ਸੂਬੇਦਾਰ ਰਾਮਲਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਹ ਵੀ ਪੜ੍ਹੋ : ਡਾਂਸਿੰਗ ਕੱਪਲ ਨੂੰ ਮਿਲੀ 10 ਸਾਲ ਦੀ ਸਜ਼ਾ, ਈਰਾਨ ਸਰਕਾਰ ਨੇ ਦੇਹ ਵਪਾਰ ਨੂੰ ਉਤਸ਼ਾਹਿਤ ਕਰਨ ਦਾ ਲਗਾਇਆ ਦੋਸ਼
ਮੇਜਰ ਦੀਪਕ ਧਵਨ ਤੇ ਪ੍ਰਸ਼ਾਸਨ ਵੱਲੋਂ ਸੁਭਾਸ਼ ਦੀ ਪਤਨੀ ਮਮਤਾ ਦੇਵੀ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਗਈ ਹੈ। ਸ਼ਹੀਦ ਸੁਭਾਸ਼ ਛਿੰਦਾ ਆਪਣੇ ਪਿੱਛੇ 34 ਸਾਲਾ ਪਤਨੀ ਮਮਤਾ ਅਤੇ 8 ਸਾਲਾ ਬੇਟਾ ਅਭਿਨਵ ਛੱਡ ਗਏ ਹਨ। ਦੱਸਿਆ ਜਾ ਰਿਹਾ ਹੈ, ਸੁਭਾਸ਼ ਦੇ ਪਿਤਾ ਦਰਸ਼ਨ ਸਿੰਘ BEEO ਵਜੋਂ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦਾ ਵੀ ਕੁਝ ਸਾਲ ਪਹਿਲਾਂ ਹੀ ਦੇਹਾਂਤ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: