Husband kills wife : ਮੋਗਾ ਜਿਲ੍ਹੇ ਵਿਖੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਡੰਡਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਕਤਲ ਦਾ ਕਾਰਨ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ 8 ਮਹੀਨੇ ਪਹਿਲਾਂ ਔਰਤ ਕਿਸੇ ਨੌਜਵਾਨ ਨਾਲ ਭੱਜ ਗਈ ਸੀ। ਹੁਣ ਜਦੋਂ ਉਹ ਵਾਪਸ ਤਾਂ ਉਸ ਨੇ ਆਪਣੀਆਂ ਦੋ ਕੁੜੀਆਂ ਨੂੰ ਵੀ ਆਪਣਾ ਨਾਲ ਲਿਜਾਣ ਲਈ ਕਹਿਣ ਲੱਗੀ। ਪਤੀ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੀ ਤਾਂ ਗੁੱਸੇ ਵਿਚ ਆ ਕੇ ਪਤੀ ਨੇ ਉਸ ਨੂੰ ਤੇਜ਼ਧਾਰ ਹਥਿਆਰ ਤੇ ਡੰਡਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਵਿਚ ਔਰਤ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਦੋਸ਼ੀ ਪਤੀ ਨੇ ਖੁਦ ਥਾਣੇ ਜਾ ਕੇ ਘਟਨਾ ਬਾਰੇ ਪੁਲਿਸ ਨੂੰ ਦੱਸਿਆ।
ਜਗਰਾਓਂ ਤਹਿਸੀਲ ਦੇ ਪਿੰਡ ਹਾਂਸ ਦਾ ਰਹਿਣ ਵਾਲਾ ਜਗਜੀਤ ਸਿੰਘ ਪਿਛਲੇ 20 ਸਾਲ ਤੋਂ ਜਿਲ੍ਹੇ ਦੇ ਪਿੰਡ ਲੰਡੇਕੇ ਦੀ ਐੱਮ. ਪੀ. ਬਸਤੀ ਵਿਖੇ ਆਪਣੇ ਸਹੁਰੇ ਘਰ ਰਹਿ ਰਿਹਾ ਸੀ। ਮੁਹੱਲੇ ਵਾਲਿਆਂ ਨੇ ਦੱਸਿਆ ਕਿ ਔਰਤ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ। ਸੋਮਵਾਰ ਨੂੰ ਔਰਤ ਘਰ ਦਾ ਸਾਮਾਨ ਵੀ ਚੁੱਕ ਕੇ ਲੈ ਜਾ ਰਹੀ ਸੀ ਤੇ ਆਪਣੀਆਂ ਦੋ ਕੁੜੀਆਂ ਨੂੰ ਵੀ ਨਾਲ ਲੈ ਜਾਣ ਦੀ ਗੱਲ ਕਹਿ ਰਹੀ ਸੀ ਤਾਂ ਉਸ ਦੇ ਪਤੀ ਨੇ ਕਿਹਾ ਕਿ ਉਹ ਇਥੇ ਰਹਿ ਕੇ ਆਪਣੀਆਂ ਕੁੜੀਆਂ ਦਾ ਪਾਲਣ ਪੋਸ਼ਣ ਕਰੇ। ਇਸ ਤੋਂ ਬਾਅਦ ਰਾਤ ਸਮੇਂ ਪਤਨੀ ਨੇ ਬਾਹਰੋਂ ਆਦਮੀ ਬੁਲਾ ਕੇ ਪਤੀ ਨਾਲ ਝਗੜਾ ਕੀਤਾ ਜਿਸ ਦੌਰਾਨ ਉਸ ਦੇ ਪਤੀ ਦੇ ਹੱਥ ਵਿਚ ਫੜਿਆ ਡੰਡਾ ਉਸ ਦੇ ਸਿਰ ਵਿਚ ਲੱਗ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।
ਡੀ. ਐੱਸ. ਪੀ. ਬਲਜਿੰਦਰ ਸਿੰਘ ਭੁੱਲਰ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਗਜੀਤ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ‘ਤੇ ਡੰਡਾ ਮਾਰ ਕੇ ਉਸ ਨੂੰ ਮਾਰ ਦਿੱਤਾ। ਸੂਚਨਾ ਮਿਲਦੇ ਹੀ ਸੂਚਨਾ ਪਤੀ ਨੇ ਖੁਦ ਥਾਣੇ ਵਿਚ ਜਾ ਕੇ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪਹੁੰਚਾ ਕੇ ਜਾਂਚ ਸ਼ੁਰੂ ਕਰ ਦਿੱਤੀ।