ਪੰਜਾਬ ਦੇ ਜਲੰਧਰ ਦਿਹਾਤੀ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਇਕ ਦੋਸ਼ੀ ਅਜੇ ਵੀ ਫ਼ਰਾਰ ਹੈ। ਕਾਬੂ ਕੀਤੇ ਗਏ ਤਿੰਨ ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਇਨ੍ਹਾਂ ਮੁਲਜ਼ਮਾਂ ਨੇ ਨਕੋਦਰ ਦੇ ਇੱਕ ਜੌਹਰੀ ਕੋਲੋਂ 45 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਇਨ੍ਹਾਂ ਹੀ ਨਹੀਂ ਪੈਸੇ ਨਾ ਦੇਣ ‘ਤੇ ਸੁਨਿਆਰੇ ਸਮੇਤ ਉਸ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ।
ਜਾਣਕਾਰੀ ਅਨੁਸਾਰ ਮੁਲਜ਼ਮ ਜੌਹਰੀ ਸੰਜੀਵ ਨੂੰ ਜਾਅਲੀ ਸਿਮ ਕਾਰਡ ਦੀ ਮਦਦ ਰਹੀ ਫੋਨ ਕਰਦੇ ਸਨ। ਦੋਸ਼ੀ ਉਸ ਨੂੰ ਫੋਨ ਕਰਕੇ ਕਹਿੰਦੇ ਸਨ ਜੋ ਕੱਪੜਾ ਵਪਾਰੀ ਟਿੰਮੀ ਚਾਵਲਾ ਨਾਲ ਹੋਇਆ ਤੇਰਾ ਹਾਲ ਵੀ ਉਸ ਵਾਂਗ ਹੋਵੇਗਾ, ਜੇਕਰ ਪੈਸੇ ਨਾ ਦਿੱਤੇ। ਹਾਲਾਂਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟਿੰਮੀ ਚਾਵਲਾ ਦੀ ਹੱਤਿਆ ਕਰਨ ਵਾਲੇ ਗਿਰੋਹ ਨਾਲ ਇਸ ਗਿਰੋਹ ਦਾ ਕੋਈ ਸਬੰਧ ਨਹੀਂ ਸੀ।
ਇਹ ਵੀ ਪੜ੍ਹੋ : ਹਨੂੰਮਾਨਗੜ੍ਹ : ਧੁੰਦ ਦਾ ਕਹਿਰ, ਟਰੱਕ-ਬਾਈਕ ਦੀ ਟੱਕਰ ‘ਚ 3 ਦੀ ਮੌਤ, 4 ਜ਼ਖਮੀ
ਇਸ ਮਾਮਲੇ ਸਬੰਧੀ SP ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਨਕੋਦਰ ਵਿੱਚ ਇੱਕ ਜੌਹਰੀ ਤੋਂ ਫਿਰੌਤੀ ਦੀ ਸ਼ਿਕਾਇਤ ਮਿਲੀ ਸੀ। ਜਿਸ ‘ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਬਣਾਈ ਗਈ। ਸਬ-ਇੰਸਪੈਕਟਰ ਪੁਸ਼ਪ ਬਾਲੀ ਨੂੰ ਮੁਖਬਰ ਤੋਂ ਫਿਰੌਤੀ ਮੰਗਣ ਵਾਲੇ ਗਿਰੋਹ ਬਾਰੇ ਪਤਾ ਲੱਗਾ। ਉਨ੍ਹਾਂ ਨੇ ਮਾਂ-ਪੁੱਤ ਰਾਹੁਲ ਉਰਫ ਅਮਨ ਪੁੱਤਰ ਮੇਜਰ ਲਾਲ ਵਾਸੀ ਆਵਾ ਮੁਹੱਲਾ ਨਕੋਦਰ ਅਤੇ ਉਸ ਦੀ ਮਾਂ ਸੁਖਵਿੰਦਰ ਕੌਰ ਪਤਨੀ ਮੇਜਰ ਲਾਲ ਨੂੰ ਜਲੰਧਰ ਦੇ ਕਮਲ ਹਸਪਤਾਲ ਨੇੜਿਓਂ ਗ੍ਰਿਫਤਾਰ ਕੀਤਾ।
ਉਨ੍ਹਾਂ ਰਾਹੀਂ ਪੁਲਿਸ ਨੇ ਗਰੋਹ ਦੇ ਤੀਜੇ ਮੁਲਜ਼ਮ ਅਤੇ ਸੁਖਵਿੰਦਰ ਕੌਰ ਦੇ ਜਵਾਈ ਸਿਮਰਨਜੀਤ ਸਿੰਘ ਉਰਫ਼ ਸੰਨੀ ਪੁੱਤਰ ਬਲਕਾਰ ਸਿੰਘ ਉਰਫ਼ ਬਿੱਟੂ ਵਾਸੀ ਜੀਰਾ, ਫ਼ਿਰੋਜ਼ਪੁਰ ਤੱਕ ਪਹੁੰਚ ਕੀਤੀ। ਫਿਲਹਾਲ ਚੌਥਾ ਦੋਸ਼ੀ ਜਸਕੀਰਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮੁਹੱਲਾ ਢੇਰੀਆਂ ਸ਼ਾਹਕੋਟ ਫਰਾਰ ਹੈ। ਪੁਲਿਸ ਚੋਥੇ ਦੋਸ਼ੀ ਦੀ ਗ੍ਰਿਫਤਾਰੀ ਲਈ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: