ਖਰੜ ਦੇ ਸੈਕਟਰ-126 ਵਿੱਚ ਇੱਕ ਨਿਰਮਾਣ ਅਧੀਨ ਸ਼ੋਅਰੂਮ ਦੀ ਇਮਾਰਤ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ ਦੇ ਮਾਮਲੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਸ਼ੋਅਰੂਮ ਕੋਲ ਪਹਿਲੀ ਮੰਜ਼ਿਲ ਦੀ ਉਸਾਰੀ ਦੀ ਮਨਜ਼ੂਰੀ ਵੀ ਨਹੀਂ ਸੀ। ਇਸ ਇਮਾਰਤ ਦਾ ਸਾਈਟ ਪਲਾਨ ਪ੍ਰਵੀਨ ਨੇਗੀ ਨਾਂ ਦੇ ਆਰਕੀਟੈਕਟ ਨੇ ਤਿਆਰ ਕੀਤਾ ਸੀ। ਕੌਂਸਲ ਨੇ ਆਰਕੀਟੈਕਟ ਪ੍ਰਵੀਨ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ।
ਜਾਣਕਾਰੀ ਅਨੁਸਾਰ ਸੈਕਟਰ-126 ਸਥਿਤ ਸ਼ੋਅਰੂਮ ਦਾ ਬਿਲਡਿੰਗ ਪਲਾਨ ਵੀ ਰੱਦ ਕਰ ਦਿੱਤਾ ਗਿਆ ਹੈ। ਸਥਾਨਕ ਨਗਰ ਕੌਂਸਲ ਨੇ ਪੁਲਿਸ ਨੂੰ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ FIR ਦਰਜ ਕਰਨ ਲਈ ਕਿਹਾ ਹੈ। ਕੌਂਸਲ ਦਾ ਕਹਿਣਾ ਹੈ ਕਿ ਸ਼ੋਅਰੂਮ ਵਿੱਚ ਪਹਿਲੀ ਮੰਜ਼ਿਲ ਦੀ ਉਸਾਰੀ ਲਈ ਕੋਈ ਮਨਜ਼ੂਰੀ ਨਹੀਂ ਸੀ, ਫਿਰ ਵੀ ਗਲਤ ਤਰੀਕੇ ਨਾਲ ਉਸਾਰੀ ਦਾ ਕੰਮ ਚੱਲ ਰਿਹਾ ਸੀ। ਅਜਿਹੇ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਫਿਰੌਤੀ ਮੰਗਣ ਦੇ ਦੋਸ਼ ‘ਚ 3 ਗਿ੍ਫ਼ਤਾਰ, ਧਮਕੀ ਦੇ ਕੇ 45 ਲੱਖ ਦੀ ਕੀਤੀ ਸੀ ਮੰਗ
ਦੱਸ ਦੇਈਏ ਕਿ ਬੀਤੀ ਸ਼ਨੀਵਾਰ ਸ਼ਾਮ ਕਰੀਬ 5.30 ਵਜੇ ਦੂਜੀ ਮੰਜ਼ਿਲ ‘ਤੇ ਲੈਂਟਰ ਦੇ ਨਿਰਮਾਣ ਕਾਰਜ ਦੌਰਾਨ ਪੂਰੀ ਇਮਾਰਤ ਹੇਠਾਂ ਆ ਗਈ ਸੀ। ਉਸ ਸਮੇਂ ਦੌਰਾਨ ਇੱਥੇ ਕੁੱਲ 11 ਮਜ਼ਦੂਰ ਕੰਮ ਕਰ ਰਹੇ ਸਨ। ਹਾਦਸੇ ‘ਚ 2 ਮਜ਼ਦੂਰ ਬੁਰੀ ਤਰ੍ਹਾਂ ਹੇਠਾਂ ਦੱਬ ਗਏ ਸਨ। ਕਟਰ ਦੀ ਮਦਦ ਨਾਲ ਲੋਹੇ ਦੇ ਐਂਗਲ ਨੂੰ ਕੱਟ ਕੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਸੀ। ਇਨ੍ਹਾਂ ਵਿੱਚੋਂ ਅਜੇ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਮਾਮਲੇ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸ਼ਨੀਵਾਰ ਨੂੰ ਸਰਕਾਰੀ ਦਫਤਰ ਬੰਦ ਹੋਣ ਦਾ ਫਾਇਦਾ ਉਠਾ ਕੇ ਉਸਾਰੀ ਦਾ ਕੰਮ ਕਾਹਲੀ ‘ਚ ਕੀਤਾ ਜਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: