ਸੰਗਰੂਰ ‘ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਸੰਗਰੂਰ ਤੋਂ ਧੂਰੀ ਜਾਨ ਵਾਲੇ ਫਲਾਈਓਵਰ ਦੇ ਹੇਠਾਂ ਗੈਸ ਭਰਨ ਵਾਲੇ ਸਿਲੰਡਰ ਦੇ ਫੱਟਣ ਕਾਰਨ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ, ਇਸ ਹਾਦਸੇ ਵਿਚ ਗੁਬਾਰਾ ਵੇਚਣ ਵਾਲੇ ਪਿਤਾ ਅਤੇ ਨੌਵੀਂ ਜਮਾਤ ਵਿੱਚ ਪੜ੍ਹਦੇ ਪੁੱਤਰ ਦੀਆਂ ਦੋਵੇਂ ਲੱਤਾਂ ਖੋਹ ਦਿੱਤੀਆਂ ਹਨ। ਇਸ ਦਰਦਨਾਕ ਹਾਦਸੇ ਦੌਰਾਨ 3 ਲੋਕ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਅਟਾਰੀ ਬਾਰਡਰ ‘ਤੇ BSF ਜਵਾਨਾਂ ਨੇ ਰੀਟਰੀਟ ਸਮਾਰੋਹ ਕੀਤਾ ਸ਼ੁਰੂ, ਪਾਕਿ ਰੇਂਜਰਾਂ ਨੂੰ ਦਿੱਤੀ ਮਠਿਆਈ
ਜਾਣਕਾਰੀ ਅਨੁਸਾਰ ਇਸ ਦਰਦਨਾਕ ਧਮਾਕੇ ਕਾਰਨ ਦੋਵੇਂ ਪਿਓ-ਪੁੱਤ ਦੇ ਚਿਹਰੇ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਹੀ ਨਹੀਂ ਇਸ ਹਾਦਸੇ ਵਿਚ ਦੋਵਾਂ ਦੀਆਂ ਲੱਤਾਂ ਵੱਢੀਆਂ ਗਈਆਂ ਹਨ। ਫਿਲਹਾਲ ਦੋਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ, ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇੱਕ ਪੁਲਿਸ ਮੁਲਾਜ਼ਮ ਆਪਣੇ ਪਰਿਵਾਰ ਸਮੇਤ ਗੁਬਾਰੇ ਲੈਣ ਆਇਆ ਹੋਇਆ ਸੀ। ਜਿਸ ਕਰਨ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: