ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਬੇਜ਼ੁਬਾਨ ਕੁੱਤਿਆਂ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਦੁੱਗਰੀ ਫੇਜ਼-3 ਦੇ ਇਕ ਦੰਪਤੀ ਵੱਲੋਂ ਵਿਅਕਤੀ ਖ਼ਿਲਾਫ਼ CP ਦੇ ਦਫ਼ਤਰ ਵਿਚ ਸ਼ਿਕਾਇਤ ਦਰਜ ਕਰਵਾਈ। ਦਿੱਤੀ ਸ਼ਿਕਾਇਤ ਵਿਚ ਔਰਤ ਦਾ ਦੋਸ਼ ਹੈ ਕਿ ਇਲਾਕੇ ਦੇ ਵਿਅਕਤੀ ਨੇ ਪਿਛਲੇ ਇੱਕ ਹਫ਼ਤੇ ਵਿੱਚ ਕਰੀਬ 4 ਤੋਂ 5 ਵਾਰ ਕੁੱਤਿਆਂ ਨੂੰ ਤਸੀਹੇ ਦਿੱਤੇ ਹਨ। ਵਿਅਕਤੀ ਵੱਲੋਂ ਕੁੱਤਿਆਂ ‘ਤੇ ਫਾਇਰਿੰਗ ਵੀ ਕੀਤੀ ਗਈ ਹੈ। ਇਸ ਸਬੰਧੀ ਵੀਡੀਓ ਵੀ ਸਾਹਮਣੇ ਆਈ ਹੈ।
ਸ਼ਿਕਾਇਤਕਰਤਾ ਮਹਿਲਾ ਨੀਰਜ ਚੰਦੇਲ ਨੇ ਦੱਸਿਆ ਕਿ ਉਸ ਨੇ ਇਸ ਮੁਲਜ਼ਮ ਖ਼ਿਲਾਫ਼ ਡੀਸੀਪੀ ਨੂੰ ਸ਼ਿਕਾਇਤ ਦਿੱਤੀ ਹੈ। ਮੁਲਜ਼ਮ ਦਿਨ-ਦਿਹਾੜੇ ਕੁੱਤਿਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ‘ਤੇ ਪਥਰਾਅ ਆਦਿ ਕਰਦਾ ਰਹਿੰਦਾ ਹੈ। ਮਹਿਲਾ ਨੀਰਜ ਚੰਦੇਲ ਨੇ ਦੱਸਿਆ ਕਿ ਇਲਾਕੇ ਦਾ ਕੋਈ ਵੀ ਵਿਅਕਤੀ ਇਸ ਵਿਅਕਤੀ ਖ਼ਿਲਾਫ਼ ਆਵਾਜ਼ ਨਹੀਂ ਉਠਾਉਂਦਾ। ਕਿਉਂਕਿ ਸਾਰੇ ਲੋਕ ਇਸ ‘ਤੋਂ ਡਰਦੇ ਹਨ। ਮਹਿਲਾ ਨੇ ਕਿਹਾ ਕਿ ਮਾਸੂਮਾਂ ਨੂੰ ਇਸ ਤਰ੍ਹਾਂ ਤਸੀਹੇ ਦੇਣਾ ਗਲਤ ਹੈ। ਲੋਕਾਂ ਵੱਲੋਂ ਠੰਡ ਤੋਂ ਬਚਾਅ ਲਈ ਜਾਨਵਰਾਂ ਲਈ ਸ਼ੈਲਟਰ ਬਣਾਏ ਗਏ ਹਨ ਤਾਂ ਜੋ ਉਹ ਠੰਡ ਤੋਂ ਬਚ ਸਕਣ ਪਰ ਇਸ ਵਿਅਕਤੀ ਨੇ ਇੱਟਾਂ ਨਾਲ ਬਣੇ ਸ਼ੈਲਟਰ ਨੂੰ ਵੀ ਤੋੜ ਦਿੱਤਾ ਜਿੱਥੇ ਜਾਨਵਰ ਰਹਿੰਦੇ ਹਨ। ਇਨ੍ਹਾਂ ਹੀ ਨਹੀਂ ਕਈ ਵਾਰ ਇਸ ਵਿਅਕਤੀ ਨੇ ਸੁੱਤੇ ਹੋਏ ਕੁੱਤਿਆਂ ਨੂੰ ‘ਤੇ ਕਾਰ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਲਾਪਤਾ ਪੰਜਾਬੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਕਾਰ ‘ਚ ਮਿਲੀ ਮ੍ਰਿਤਕ ਦੇਹ
ਇਸ ਦੇ ਨਾਲ ਹੀ ਨੀਰਜ ਚੰਦੇਲ ਨੇ ਕਿਹਾ ਕਿ ਉਹ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਨਹੀਂ ਗਏ ਕਿਉਂਕਿ ਪੁਲਿਸ ਅਧਿਕਾਰੀ ਮਾਮਲੇ ਨੂੰ ਰਫਾ-ਦਫਾ ਕਰਨ ਵਿੱਚ ਲੱਗੇ ਹੋਏ ਹਨ। ਜਿਸ ਕਰਕੇ ਇਸ ਵਿਅਕਤੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਮੁਲਜ਼ਮ ਵੱਲੋਂ ਸ਼ਰੇਆਮ ਬੰਦੂਕ ਲੋਡ ਕਰ ਫਾਇਰਿੰਗ ਕੀਤੀ ਗਈ ਹੈ। ਪਰ ਇਸ ਦੇ ਬਾਵਜੂਦ ਇਲਾਕਾ ਪੁਲਿਸ ਨੂੰ ਗੋਲੀਬਾਰੀ ਦਾ ਪਤਾ ਨਹੀਂ ਲੱਗ ਰਿਹਾ। ਸ਼ਿਕਾਇਤਕਰਤਾ ਨੇ ਮੁਲਜ਼ਮ ਖ਼ਿਲਾਫ਼ ਆਰਮਜ਼ ਐਕਟ ਅਤੇ ਐਨੀਮਲ ਐਕਟ ਦੋਵਾਂ ਤਹਿਤ ਕੇਸ ਦਰਜ ਕਰਨ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਸਬੰਧੀ ਮਹਿਲਾ ਵੱਲੋਂ ਕੀਤੀ ਗਈ ਸ਼ਿਕਾਇਤ ‘ਤੋਂ ਬਾਅਦ ACP ਵੈਭਵ ਸਹਿਗਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੁੱਗਰੀ ਫੇਜ਼-3 ਵਿੱਚ ਗੋਲੀ ਚਲਾਉਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਇਸ ਦੀ ਵੀ ਜਾਂਚ ਕਰੇਗੀ ਕਿ ਮੁਲਜ਼ਮ ਵੱਲੋਂ ਗੋਲੀਬਾਰੀ ਕਿਸ ਬੰਦੂਕ ਨਾਲ ਕੀਤੀ ਗਈ ਹੈ।