ਚੀਨ ਤੋਂ ਪਰਤਣ ਦੇ ਬਾਅਦ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਸਖਤ ਤੇਵਰ ਦਿਖਾ ਰਹੇ ਹਨ। ਮੁਈਜ਼ੂ ਨੇ ਭਾਰਤ ਨੂੰ ਕਿਹਾ ਹੈ ਕਿ ਉਹ 15 ਮਾਰਚ ਤੱਕ ਮਾਲਦੀਵ ਵਿਚ ਤਾਇਨਾਤ ਆਪਣੀ ਫੌਜੀਆਂ ਨੂੰ ਵਾਪਸ ਬੁਲਾਏ।ਲਗਭਗ ਦੋ ਮਹੀਨੇ ਪਹਿਲਾਂ ਰਾਸ਼ਟਰਪਤੀ ਬਣਨ ਦੇ ਬਾਅਦ ਮੁਈਜ਼ੂ ਨੇ ਮਾਲਦੀਵ ਵਿਚ ਤਾਇਨਾਤ ਦੂਜੇ ਦੇਸ਼ ਦੇ ਸੈਨਿਕਾਂ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਵਿਚ India Out ਵਰਗਾ ਨਾਅਰਾ ਵੀ ਦਿੱਤਾ।
ਮਾਲਦੀਵ ਦੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਮੁਈਜ਼ੂ ਨੇ ਰਵਾਇਤੀ ਤੌਰ ‘ਤੇ ਭਾਰਤ ਤੋਂ 15 ਮਾਰਚ ਤੱਕ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਮਾਲਦੀਵ ਵਿਚ 88 ਭਾਰਤੀ ਫੌਜੀ ਮੁਲਾਜ਼ਮ ਹਨ।
ਰਿਪੋਰਟ ਮੁਤਾਬਕ ਮਾਲਦੀਵ ਤੇ ਭਾਰਤ ਨੇ ਸੈਨਿਕਾਂ ਦੀ ਵਾਪਸੀ ‘ਤੇ ਗੱਲਬਾਤ ਲਈ ਇਕ ਉੱਚ ਪੱਧਰੀ ਕੋਰ ਕਮੇਟੀ ਦਾ ਗਠਨ ਕੀਤਾ ਹੈ। ਬੈਠਕ ਵਿਚ ਭਾਰਤੀਹਾਈ ਕਮਿਸ਼ਨਰ ਮੁਨੁ ਮਹਾਵਰ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਬੈਠਕ ਦਾ ਏਜੰਡਾ 15 ਮਾਰਚ ਤੱਕ ਫੌਜੀਆਂ ਨੂੰ ਵਾਪਸ ਬੁਲਾਉਣ ਬਾਰੇ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਕੋਠੀ ‘ਚ ਹੋਈ ਲੁੱਟ ਦਾ ਮਾਸਟਰਮਾਈਂਡ ਨਿਕਲਿਆ ਸਰਕਾਰੀ ਅਧਿਆਪਕ, 3 ਸਾਥੀਆਂ ਸਣੇ ਕਾਬੂ
ਚੀਨ ਸਮਰਥਕ ਨੇਤਾ ਮੰਨੇ ਜਾਣ ਵਾਲੇ ਮੁਈਜ਼ੂ ਨੇ ਰਵਾਇਤੀ ਤੌਰ ‘ਤੇ ਭਾਰਤ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਅਪੀਲ 17 ਨਵੰਬਰ ਨੂੰ ਮਾਲਦੀਵ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਕੀਤਾ ਸੀ। ਮੁਈਜ਼ੂ ਮੁਤਾਬਕ ਫੌਜੀਆਂ ਨੂੰ ਵਾਪਸ ਭੇਜਣ ਸਬੰਧੀ ਮਾਲਦੀਵ ਦੀ ਜਨਤਾ ਨੇ ਉਨ੍ਹਾਂ ਨੂੰ ‘ਮਜ਼ਬੂਤ ਜਨਾਦੇਸ਼’ ਦਿੱਤਾ ਹੈ। ਮੁਈਜ਼ੂ ਨੇ ਕਿਹਾ ਕਿ ਉਹ ਮਾਲਦੀਵ ਦੇ ਘਰੇਲੂ ਮਾਮਲਿਆਂ ‘ਤੇ ਕਿਸੇ ਵੀ ਬਾਹਰੀ ਦੇਸ਼ ਦਾ ਪ੍ਰਭਾਵ ਨਹੀਂ ਪੈਣ ਦੇਣਗੇ।
ਦੱਸ ਦੇਈਏ ਕਿ ਮੁਈਜ਼ੂ ਦੀ ਚੀਨ ਨਾਲ ਕਰੀਬੀ ਤੇ ਭਾਰਤ ਨਾਲ ਤਲਖੀ ਦਾ ਰੁਖ਼ ਅਪਨਾਉਣ ਕਾਰਨ ਦੋਵੇਂ ਦੇਸ਼ਾਂ ਵਿਚ ਤਣਾਅ ਵਧਣ ਦਾ ਖਦਸ਼ਾ ਹੈ। ਹੁਣੇ ਜਿਹੇ ਉਨ੍ਹਾਂ ਦੀ ਸਰਕਾਰ ਵਿਚ ਸ਼ਾਮਲ ਤਿੰਨ ਮੰਤਰੀਆਂ ਨੇ ਪੀਐੱਮ ਮੋਦੀ ਖਿਲਾਫ ਗਲਤ ਟਿੱਪਣੀ ਕੀਤੀ ਸੀ।